ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਬਰਾਮਦ

Saturday, Dec 01, 2018 - 04:18 AM (IST)

ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਬਰਾਮਦ

ਫ਼ਰੀਦਕੋਟ, (ਰਾਜਨ)- ਪਿੰਡ ਸੇਵੇਵਾਲਾ ਵਿਖੇ ਨਾਜਾਇਜ਼ ਸ਼ਰਾਬ ਮਿਲਣ ’ਤੇ ਗੁਰਪ੍ਰੀਤ ਸਿੰਘ ਵਾਸੀ ਸੇਵੇਵਾਲਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਜਦੋਂ ਹੌਲਦਾਰ ਗੁਰਮੇਜ ਸਿੰਘ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਸੇਵੇਵਾਲਾ ਦੇ ਬੱਸ ਅੱਡੇ ’ਤੇ ਇਤਲਾਹ ਮਿਲੀ ਕਿ ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਰੱਖਣ ਦਾ ਆਦੀ ਹੈ। ਜਦੋਂ ਪੁਲਸ ਪਾਰਟੀ ਵੱਲੋਂ ਰੇਡ ਮਾਰੀ ਗਈ ਤਾਂ ਇਸਦੇ ਟਿਕਾਣੇ ਤੋਂ 5 ਪੇਟੀਆਂ (60 ਬੋਤਲਾਂ) ਸ਼ਰਾਬ ਬਰਾਮਦ ਹੋਈਅਾਂ ਜਦਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।


Related News