ਨਿਗਮ ਦੇ ਵਾਰਡ 26 ''ਚ ਅਕਾਲੀਆਂ ਦਾ ਜ਼ਬਰਦਸਤ ਧਰਨਾ ਪ੍ਰਦਰਸ਼ਨ

07/07/2020 7:30:06 PM

ਸਾਹਨੇਵਾਲ/ਕੁਹਾੜਾ,(ਜਗਰੂਪ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਪੈਟਰੋਲ ਡੀਜ਼ਲ 'ਤੇ ਲਗਾਏ ਜਾਣ ਵਾਲੇ ਟੈਕਸ, ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਖਿਲਾਫ ਅਤੇ ਹੋਰ ਆਮ ਜਨ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਧਰਨੇ ਪ੍ਰਦਰਸ਼ਨ ਕਰਨ ਦੇ ਫੈਸਲੇ ਦੇ ਤਹਿਤ ਹੀ ਅੱਜ ਨਗਰ ਨਿਗਮ ਦੇ ਵਾਰਡ ਨੰ. 26 'ਚ ਯੂਥ ਅਕਾਲੀ ਦਲ ਦੇ ਸਪੋਕਸਪਰਸਨ ਸਿਮਰਨਜੀਤ ਸਿੰਘ ਢਿੱਲੋਂ ਅਤੇ ਇਲਾਕਾ ਕੌਂਸਲਰ ਸੁਰਜੀਤ ਰਾਏ ਦੀ ਅਗਵਾਈ ਹੇਠ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਬੋਲਦਿਆਂ ਸ. ਢਿੱਲੋਂ ਅਤੇ ਕੌਂਸਲਰ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿੱਤੀ ਰੂਪ ਨਾਲ ਲਤਾੜਨ 'ਚ ਲੱਗੀ ਹੋਈ ਹੈ। ਦੇਸ਼ ਦੇ ਹੋਰ ਸੂਬਿਆਂ ਦੀ ਤੁਲਨਾ 'ਚ ਪੰਜਾਬ ਸਰਕਾਰ ਵੱਲੋਂ ਟੈਕਸ ਜ਼ਿਆਦਾ ਲਿਆ ਜਾਂਦਾ ਹੈ, ਜਿਸ ਕਾਰਨ ਦੂਜੇ ਸੂਬਿਆਂ ਨਾਲ ਪੰਜਾਬ 'ਚ ਪੈਟਰੋਲ ਡੀਜ਼ਲ ਦੇ ਰੇਟ ਜ਼ਿਆਦਾ ਹਨ।

ਇਸ ਤੋਂ ਬਿਨ੍ਹਾਂ ਅਕਾਲੀ ਦਲ ਦੀ ਸਰਕਾਰ 'ਚ ਅਸਲ ਜਰੂਰਤਮੰਦ ਗਰੀਬ ਲੋਕਾਂ ਦੇ ਬਣਾਏ ਗਏ ਨੀਲੇ ਕਾਰਡ ਵੀ ਪੰਜਾਬ ਸਰਕਾਰ ਨੇ ਆਪਣੇ ਨਿੱਜੀ ਮੁਫਾਦ ਲਈ ਕੱਟ ਦਿੱਤੇ। ਜਿਸ ਨਾਲ ਗਰੀਬ ਲੋਕਾਂ ਉਪਰ ਵਿੱਤੀ ਬੋਝ ਹੋਰ ਵੱਧ ਗਿਆ। ਇਥੋਂ ਤੱਕ ਕਿ ਕੇਂਦਰ ਸਰਾਕਰ ਵੱਲੋਂ ਭੇਜਿਆ ਜਾ ਰਿਹਾ ਰਾਸ਼ਨ ਵੀ ਪੰਜਾਬ ਦੇ ਜਰੂਰਤਮੰਦ ਪਰਿਵਾਰਾਂ ਤੱਕ ਪਹੁੰਚਾਉਣ ਦੀ ਬਜਾਏ ਪੰਜਾਬ ਸਰਕਾਰ ਦੇ ਮੰਤਰੀ ਰਲਮਿਲਕੇ ਗਾਇਬ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਕਾਲੀ ਦਲ ਵੱਲੋਂ ਆਮ ਲੋਕਾਂ ਦੇ ਹੱਕਾਂ ਦੀ ਅਵਾਜ਼ ਹਮੇਸ਼ਾਂ ਬੁਲੰਦ ਕੀਤੀ ਜਾਂਦੀ ਰਹੇਗੀ ਅਤੇ ਕਾਂਗਰਸ ਸਰਕਾਰ ਨੂੰ ਮਨਮਰਜੀਆਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਉਕਤ ਆਗੂਆਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਬਿਨ੍ਹਾਂ ਕਾਰਨ ਕੱਟੇ ਗਏ ਨੀਲੇ ਕਾਰਡ ਬਹਾਲ ਕਰਵਾਉਣ ਲਈ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਰਹੇਗਾ। ਇਸ ਮੌਕੇ ਪ੍ਰਧਾਨ ਕਰਨੈਲ ਸਿੰਘ ਜੀ.ਟੀ.ਬੀ. ਨਗਰ, ਬਲਦੇਵ ਸਿੰਘ ਰੰਧਾਵਾ, ਗੁਲਜ਼ਾਰ ਸਿੰਘ, ਹੰਸ ਰਾਜ, ਪ੍ਰਭਜੋਤ ਸਿੰਘ, ਬਲਜੀਤ ਬੱਲੀ, ਹਰਪ੍ਰੀਤ ਸਿੰਘ ਮੱਕੜ, ਵਿੱਕੀ ਅਗਰਵਾਲ, ਡਿੰਪਲ ਸ਼ਰਮਾ, ਰਾਜੇਸ਼ ਕੁਮਾਰ, ਅਨੀਤਾ ਵਰਮਾ, ਪੂਨਮ ਦੇਵੀ, ਸੰਗੀਤਾ ਦੇਵੀ, ਨਿਰਮਲਾ, ਸੋਨੀਆ ਦੇਵੀ, ਅੰਜਲੀ, ਬਲਵਿੰਦਰ ਕੌਰ, ਕਮਲੇਸ਼, ਕੁਲਬੀਰ ਸਿੰਘ ਅਤੇ ਹੋਰ ਅਕਾਲੀ ਵਰਕਰ ਵੀ ਧਰਨੇ 'ਚ ਸ਼ਾਮਿਲ ਹੋਏ।


Deepak Kumar

Content Editor

Related News