ਕਾਂਗਰਸ ਦੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਪੱਖੀ 40 ਫੀਸਦੀ ਪੰਚ-ਸਰਪੰਚ ਜਿੱਤੇ

01/16/2019 4:15:17 PM

ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਮਰਾਲਾ 'ਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦਾ ਸਨਮਾਨ ਸਮਾਰੋਹ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਰੱਖਿਆ ਗਿਆ ਜਿੱਥੇ ਕਿ ਹਲਕਾ ਮੁੱਖ ਸੇਵਾਦਾਰ ਜੱਥੇ. ਸੰਤਾ ਸਿੰਘ ਉਮੈਦਪੁਰ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਨੇ ਅਕਾਲੀ ਪੱਖੀ ਜਿੱਤੇ ਪੰਚਾਂ, ਸਰਪੰਚਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਜੱਥੇ. ਉਮੈਦਪੁਰ ਤੇ ਖੀਰਨੀਆ ਨੇ ਦਾਅਵਾ ਕੀਤਾ ਕਿ ਕਾਂਗਰਸ ਵਲੋਂ ਪੰਚਾਇਤ ਚੋਣਾਂ ਦੌਰਾਨ ਰੱਜ ਕੇ ਧੱਕੇਸ਼ਾਹੀਆਂ ਕੀਤੀਆਂ, ਇਸ ਦੇ ਬਾਵਜੂਦ ਲੁਧਿਆਣਾ ਜ਼ਿਲ੍ਹੇ 'ਚ ਸਭ ਤੋਂ ਵੱਧ ਹਲਕਾ ਸਮਰਾਲਾ ਦੇ ਪਿੰਡਾਂ ਵਿਚ ਅਕਾਲੀ ਪੱਖੀ 40 ਫੀਸਦੀ ਪੰਚ, ਸਰਪੰਚ ਚੋਣ ਜਿੱਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲਕਾ ਸਮਰਾਲਾ ਵਿਚ ਸਾਰੇ ਜਿਲ੍ਹੇ 'ਚੋਂ ਵੱਧ ਆਪਣੇ ਅਕਾਲੀ ਉਮੀਦਵਾਰ ਜਿਤਾਉਣ ਵਿਚ ਸਫ਼ਲ ਰਿਹਾ। ਉਕਤ ਆਗੂਆਂ ਨੇ ਕਿਹਾ ਕਿ ਜਿੱਤੇ ਸਾਰੇ ਹੀ ਪੰਚ, ਸਰਪੰਚ ਜਿੱਥੇ ਵਧਾਈ ਦੇ ਪਾਤਰ ਹਨ ਉਥੇ ਉਹ ਪਿੰਡਾਂ ਵਿਚ ਜਾ ਕੇ ਲੋਕਾਂ ਦੀ ਡਟ ਕੇ ਸੇਵਾ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ। ਜੱਥੇ. ਉਮੈਦਪੁਰ ਤੇ ਖੀਰਨੀਆ ਨੇ ਕਿਹਾ ਕਿ 2 ਸਾਲ ਹੋ ਗਏ ਕਾਂਗਰਸ ਸਰਕਾਰ ਨੂੰ ਪਿੰਡਾਂ ਵਿਚ ਪੰਚਾਇਤਾਂ ਨੂੰ ਗ੍ਰਾਂਟ ਨਹੀਂ ਦਿੱਤੀ ਅਤੇ ਜੋ ਵੀ ਵਿਕਾਸ ਹੋਏ ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਦਿੱਤੀਆਂ ਗ੍ਰਾਂਟਾ ਸਦਕਾ ਅਤੇ ਕੇਂਦਰ ਸਰਕਾਰ ਦੀ ਮਨਰੇਗਾ ਯੋਜਨਾ ਸਦਕਾ ਹੋਇਆ। 
ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਸ ਤਰ੍ਹਾਂ ਅਕਾਲੀਆਂ ਨਾਲ ਪੰਚਾਇਤ ਚੋਣਾਂ 'ਚ ਧੱਕਾ ਕੀਤਾ ਉਸ ਤੋਂ ਸਾਫ਼ ਜਾਹਿਰ ਹੈ ਕਿ ਫਿਰ ਵੀ ਕਾਫ਼ੀ ਗਿਣਤੀ 'ਚ ਅਕਾਲੀ ਪੱਖੀ ਪੰਚ, ਸਰਪੰਚ ਚੋਣ ਜਿੱਤਣ ਕਾਰਨ ਲੋਕ ਹੋਣ ਕਾਂਗਰਸ ਤੋਂ ਮੂੰਹ ਮੋੜ ਰਹੇ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ 'ਚ ਰਹਿੰਦੇ ਗਰੀਬਾਂ ਤੇ ਦਲਿੱਤਾਂ ਨੂੰ ਨਵੀਆਂ ਯੋਜਨਾਵਾਂ ਦਾ ਲਾਭ ਤਾਂ ਕੀ ਦੇਣਾ ਸੀ ਬਲਕਿ ਪੁਰਾਣੀਆਂ ਅਕਾਲੀ ਸਰਕਾਰ ਦੀਆਂ ਯੋਜਨਾਵਾਂ ਵੀ ਬੰਦ ਕਰ ਦਿੱਤੀਆਂ ਉਨ੍ਹਾਂ ਕਿਹਾ ਕਿ ਅਕਾਲੀ ਪੱਖੀ ਪੰਚਾਇਤਾਂ ਕਾਂਗਰਸ ਸਰਕਾਰ ਤੋਂ ਗ੍ਰਾਂਟਾ ਦੀ ਆਸ ਨਾ ਰੱਖਣ ਕਿਉਂਕਿ ਆਉਣ ਵਾਲੇ ਸਮੇਂ 'ਚ ਗ੍ਰਾਂਟਾ ਵੰਡਣ ਮੌਕੇ ਵੀ ਪੰਚਾਇਤ ਚੋਣਾਂ ਦੌਰਾਨ ਅਕਾਲੀ ਪੱਖੀ ਪੰਚਾਂ, ਸਰਪੰਚਾਂ ਨਾਲ ਭੇਦਭਾਵ ਹੋਵੇਗਾ। ਜੱਥੇ. ਉਮੈਦਪੁਰ ਤੇ ਖੀਰਨੀਆ ਨੇ ਅਕਾਲੀ ਦੇ ਜੁੜੇ ਭਾਰੀ ਇਕੱਠ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਤਾਉਣ ਤਾਂ ਜੋ ਕੇਂਦਰ ਸਰਕਾਰ ਦੀਆਂ ਗ੍ਰਾਂਟਾ ਨਾਲ ਪਿੰਡਾਂ ਦਾ ਵਿਕਾਸ ਹੋਵੇਗਾ ਅਤੇ ਕਾਂਗਰਸ ਵੱਲ ਗ੍ਰਾਂਟਾ ਲਈ ਦੇਖਣ ਦੀ ਲੋੜ ਨਹੀਂ ਪਵੇਗੀ। 
 


Babita

Content Editor

Related News