ਅਕਾਲੀ ਦਲ ਮਾਨ ਨੇ ਬਾਦਲਾਂ ਦਾ ਪੁਤਲਾ ਫੂਕਿਆ

Wednesday, Sep 05, 2018 - 01:58 AM (IST)

ਅਕਾਲੀ ਦਲ ਮਾਨ ਨੇ ਬਾਦਲਾਂ ਦਾ ਪੁਤਲਾ ਫੂਕਿਆ

ਧਰਮਕੋਟ, (ਸਤੀਸ਼)- ਧਰਮਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਬਲਰਾਜ ਸਿੰਘ ਖਾਲਸਾ  ਜ਼ਿਲਾ  ਪ੍ਰਧਾਨ ਦੀ ਅਗਵਾਈ ਵਿਚ ਬੇਅਦਬੀ ਮਾਮਲੇ ਸਬੰਧੀ  ਅੱਜ ਮੋਲਡ਼ੀ ਗੇਟ ਧਰਮਕੋਟ ਵਿਖੇ  ਸਾਬਕਾ  ਮੁੱਖ  ਮੰਤਰੀ ਪ੍ਰਕਾਸ਼ ਸਿੰਘ ਬਾਦਲ  ਤੇ ਸੁਖਬੀਰ ਸਿੰਘ ਬਾਦਲ  ਦਾ  ਪੁਤਲਾ  ਫੂਕਿਆ  ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ  ਸਮੇਂ  ਬਲਰਾਜ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। 
ਇਸ ਮੌਕੇ ਅਰਜਨ ਸਿੰਘ ਕ੍ਰਿਸ਼ਨਪੁਰਾ, ਪ੍ਰੀਤਮ ਸਿੰਘ ਧਰਮੀ ਫੌਜੀ, ਸਤਨਾਮ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ, ਅਜੀਤ ਸਿੰਘ, ਬਲਵੀਰ ਸਿੰਘ, ਦਲੀਪ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਖੋਸਾ, ਤੀਰਥ ਸਿੰਘ, ਬੇਅੰਤ ਸਿੰਘ, ਗੁਰਦੇਵ ਸਿੰਘ, ਧੰਨਾ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਸੁਖਚੈਨ ਸਿੰਘ, ਗੁਰਮੇਲ ਸਿੰਘ ਕਪੂਰੇ, ਜੀਤਾ ਸਿੰਘ,  ਕੇਵਲ ਸਿੰਘ, ਸੁੱਖਾ ਸਿੰਘ, ਜਗਤਾਰ ਸਿੰਘ, ਸੁਖਜਦੇਵ ਸਿੰਘ, ਹਰਪਾਲ ਸਿੰਘ, ਬਹਾਦੁਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।
 ਬਾਘਾਪੁਰਾਣਾ,(ਅਜੇ)-ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੇ ਹੁਕਮਾਂ ’ਤੇ ਪਿੰਡ ਰੋਡੇ ਵਿਖੇ ਸੈਂਕਡ਼ੇ ਕਾਂਗਰਸੀ ਵਰਕਰਾਂ ਨੇ ਸਰਬਜੀਤ ਸਿੰਘ, ਜਗਸੀਰ ਸਿੰਘ ਜੱਗਾ ਦੀ ਅਗਵਾਈ ’ਚ  ਸ੍ਰੀ ਗੁਰੂ  ਗ੍ਰੰਥ ਸਾਹਿਬ  ਜੀ ਦੀ ਬੇਅਦਬੀ   ਤੇ  ਬਹਿਬਲ  ਕਲਾਂ  ਗੋਲੀਕਾਂਡ  ਦੇ   ਮਾਮਲੇ  ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਆਗੂਆਂ  ਨੇ ਕਿਹਾ ਕਿ  ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ’ਤੇ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਤਾਂ  ਬਾਦਲ  ਦੱਸੇ ਇਹ  ਹੁਕਮ ਕਿਸ ਨੇ ਦਿੱਤਾ।  ਉਸ  ਸਮੇਂ ਸੁਖਬੀਰ ਸਿੰਘ ਬਾਦਲ ਕੋਲ ਗ੍ਰਹਿ ਵਿਭਾਗ ਸੀ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਨਾਲ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ, ਜਿਸ ਕਰ ਕੇ ਸਰਕਾਰ ਨੂੰ ਦੋਸ਼ੀਆਂ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ।  ਧਰਮ ਦੀ ਬੇਅਦਬੀ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਕਰਨ ਵਾਲਿਆਂ ਦਾ ਘਿਰਾਓ ਵੀ ਹੋਣਾ ਚਾਹੀਦਾ ਹੈ। ਇਸ ਸਮੇਂ ਗੁਰਦੀਪ ਸਿੰਘ, ਚਰਨ ਸਿੰਘ, ਗੋਪੀ ਰੋਡੇ, ਸੇਵਕ ਸਿੰਘ, ਪਾਲੀ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
 


Related News