ਏਅਰ ਇੰਡੀਆ ਦੀ ਨਵੀਂ ਫਲਾਈਟ ਸ਼ੁਰੂ
Wednesday, Aug 21, 2019 - 12:23 AM (IST)
ਚੰਡੀਗੜ੍ਹ (ਲਲਨ)-ਏਅਰ ਇੰਡੀਆ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਇਕ ਨਵੀਂ ਫਲਾਈਟ ਸ਼ੁਰੂ ਕੀਤੀ ਹੈ। ਏ. ਟੀ. ਆਰ. ਏਅਰਕਰਾਫਟ 70 ਸੀਟਾਂ ਵਾਲਾ ਹੈ, ਜੋ ਕਿ 29 ਅਗਸਤ ਤੋਂ ਚੰਡੀਗੜ੍ਹ-ਦਿੱਲੀ ਵਿਚਕਾਰ ਚੱਲੇਗਾ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਏ. ਆਈ. 9831 ਦਿੱਲੀ ਏਅਰਪੋਰਟ ਤੋਂ ਸ਼ਾਮ ਸਵਾ 6 ਵਜੇ ਉਡਾਣ ਭਰੇਗੀ ਅਤੇ ਸ਼ਾਮ 7:25 ਵਜੇ ਚੰਡੀਗੜ੍ਹ ਏਅਰਪੋਰਟ 'ਤੇ ਲੈਂਡਿੰਗ ਕਰੇਗੀ। ਉਥੇ ਹੀ ਚੰਡੀਗੜ੍ਹ ਏਅਰਪੋਰਟ ਤੋਂ ਇਹ ਫਲਾਈਟ (ਏ. ਆਈ. 9832) ਸ਼ਾਮ ਨੂੰ 7:50 ਵਜੇ ਉਡਾਣ ਭਰੇਗੀ ਅਤੇ ਰਾਤ ਨੂੰ 8:50 ਵਜੇ ਦਿੱਲੀ ਏਅਰਪੋਰਟ 'ਤੇ ਲੈਂਡ ਹੋਵੇਗੀ। ਜਿੰਦਲ ਨੇ ਦੱਸਿਆ ਕਿ ਇਹ ਫਲਾਈਟ ਹਫਤੇ ਦੇ ਸੱਤ ਦਿਨ ਚੱਲੇਗੀ।
Related News
ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ ''ਮੇਰੀ ਲਾਲ ਕਾਰ'', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ
