ਅਣਮਿੱਥੇ ਸਮੇਂ ਲਈ ਸਫਾਈ ਸੇਵਕਾਂ ਦੀ ਹੜਤਾਲ ਸ਼ੁਰੂ

Monday, Jul 27, 2026 - 01:48 PM (IST)

ਅਣਮਿੱਥੇ ਸਮੇਂ ਲਈ ਸਫਾਈ ਸੇਵਕਾਂ ਦੀ ਹੜਤਾਲ ਸ਼ੁਰੂ

ਹਰਿਆਣਾ (ਰੱਤੀ) : ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਹਰਿਆਣਾ ਰਮਨ ਕੁਮਾਰ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਨਗਰ ਕੌਂਸਲ ਦਫਤਰ ਵਿਖੇ ਹੜਤਾਲ 'ਤੇ ਬੈਠੇ ਸਫਾਈ ਸੇਵਕਾਂ ਨੇ ਦੱਸਿਆ ਕਿ ਸਫਾਈ ਸੇਵਕਾਂ ਨਾਲ  ਧੱਕੇਸ਼ਾਹੀ ਕਰਨ ਵਾਲੇ ਡੀ. ਐੱਸ. ਪੀ. ਸਤਵੀਰ ਸਿੰਘ ਬੈਂਸ ਜਿਸ ਨੂੰ ਸਸਪੈਂਡ ਕੀਤਾ ਗਿਆ ਹੈ, ਉਸਨੂੰ ਬਰਖਾਸਤ ਕੀਤਾ ਜਾਵੇ, ਡੀ. ਏ. ਦੀਆਂ ਬਕਾਇਆ ਕਿਸ਼ਤਾਂ ਪਈਆਂ ਜਾਣ, ਪੁਰਾਣੀ ਪੈਨਸ਼ਨ ਜੋ 2004 ਤੋਂ ਬਾਦ ਬੰਦ ਕੀਤੀ ਗਈ ਸੀ ਨੂੰ ਜਲਦੀ ਸ਼ੁਰੂ ਕੀਤਾ ਜਾਵੇ, ਕੰਟਰੈਕਟ ਤੇ ਕੰਮ ਕਰਦੇ ਸਫਾਈ ਸੇਵਕਾਂ/ਸੀਵਰ ਮੈਨ ਨੂੰ 3 ਸਾਲ ਦੀ ਪਾਲਿਸੀ ਤਹਿਤ ਪੱਕਾ ਕੀਤਾ ਜਾਵੇ ਅਤੇ ਆਊਟ ਸੋਰਸ ਤੇ ਕੰਮ ਕਰਦੇ ਸਾਥੀਆਂ (ਸੀ ਡੀ ਕੈਟਾਗਿਰੀ) ਨੂੰ ਕੰਟਰੈਕਟ ਤੇ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਤੇ ਪੋਰਸ, ਵਿਜੇ ਕੁਮਾਰ, ਰਾਣੀ, ਹਰਜਿੰਦਰ, ਰਾਜਨ, ਸੁਨੀਲ ਕੁਮਾਰ, ਮਿਥੁਨ, ਲਖਵੀਰ ਭੱਟੀ, ਲਖਨ, ਸੂਰਜ, ਗੁਰਮੀਤ, ਸ਼ੁਭਮ, ਬਲਵਿੰਦਰ, ਲਵ ਕੁਮਾਰ, ਸੌਰਵ ਕੁਮਾਰ, ਸੰਨੀ ਕੁਮਾਰ ਸਣੇ ਸਮੂਹ ਸਫਾਈ ਸੇਵਕ ਹਾਜ਼ਰ ਸਨ।


author

Gurminder Singh

Content Editor

Related News