ਖੇਤੀਬਾੜੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

2021-09-17T14:58:07.9

ਤਪਾ ਮੰਡੀ (ਸ਼ਾਮ,ਗਰਗ): ਪਾਵਰਕਾਮ ਤਪਾ ਵੱਲੋਂ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਪਿੰਡ ਦਰਾਜ-ਦਰਾਕਾ ਦੇ ਕਿਸਾਨਾਂ ਵੱਲੋਂ ਪਾਵਰਕਾਮ ਦਫਤਰ ਵਿਖੇ ਭਾਕਿਯੂ (ਉਗਰਾਹਾਂ) ਇਕਾਈ ਦਰਾਜ ਦੇ ਪ੍ਰਧਾਨ ਬਲਦੇਵ ਸਿੰਘ,ਭਾਕਿਯੂ ਆਗੂਆਂ ਗੁਰਤੇਜ ਸਿੰਘ ਦੀ ਅਗਵਾਈ ‘ਚ ਅਧਿਕਾਰੀਆਂ ਨੂੰ ਮਿਲਣ ਉੁਪਰੰਤ ਰੋਸ ਪ੍ਰਗਟ ਕਰਦਿਆਂ ਆਗੂਆਂ ਨੇ ਕਿਹਾ ਖੇਤੀਬਾੜੀ ਸੈਕਟਰ ਲਈ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਸਾਰੇ ਤੇ ਹੈ ਜਿਸ ਨੂੰ ਬੂਰ ਪੈ ਰਿਹਾ ਹੈ।

ਇਸ ਮੌਕੇ ’ਤੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਰ ਬਿਜਲੀ ਦੀ ਮਾੜੀ ਸਪਲਾਈ ਕਾਰਨ ਕਿਸਾਨ ਪਾਣੀ ਪੂਰਾ ਨਹੀਂ ਕਰ ਸਕਦੇ।ਜੇਕਰ ਬੂਰ ਪੈਣ ਮੌਕੇ ਫ਼ਸਲ ਨੂੰ ਸੋਕਾ ਲੱਗ ਜਾਵੇ ਤਾਂ ਝੋਨੇ ਦੀ ਫਸਲ ਦਾ ਝਾੜ 40-50 ਪ੍ਰਤੀਸ਼ਤ ਤੱਕ ਘਟ ਸਕਦਾ ਹੈ। ਉਨ੍ਹਾਂ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਕਹਿ ਰਹੇ ਹਨ ਕਿ ਕਿਸਾਨਾਂ ਲਈ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ ਪਰ ਅਸਲ ਹਕੀਕਤ ਆ ਕੇ ਉਹ ਵੇਖ ਲੈਣ ਕਿ ਬਿਜਲੀ 2-3 ਘੰਟੇ ਤੱਕ ਆ ਰਹੀ ਹੈ ਜਿਸ ਨਾਲ ਪਾਣੀ ਪੂਰਾ ਨਹੀਂ ਹੋ ਰਿਹਾ ਤੋਂ ਇਲਾਨੀ ਕਿਸਾਨਾਂ ਨੇ ਸਰਸੋਂ ਅਤੇ ਪਸ਼ੂਆਂ ਲਈ ਹਰਾ ਚਾਰਾ ਬੀਜਣਾ ਹੁੰਦਾ ਹੈ ਦੀ ਪਾਣੀ ਦੀ ਬਹੁਤ ਲੋੜ ਹੈ। ਜਦ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਬਕਾਇਆ ਘੰਟੇ ਰਹਿੰਦੇ ਹਨ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਬਲਤੇਜ ਸਿੰਘ,ਗੁਰਨਮੀਤ ਸਿੰਘ,ਜੱਗਾ ਸਿੰਘ,ਸੇਵਕ ਸਿੰਘ,ਬੇਲਾ ਸਿੰਘ,ਦਰਸ਼ਨ ਸਿੰਘ,ਕੁਲਵੰਤ ਸਿੰਘ,ਪਿਆਰਾ ਸਿੰਘ,ਕਰਮਜੀਤ ਸਿੰਘ,ਕਾਲਾ ਸਿੰਘ,ਬਲਵੀਰ ਸਿੰਘ,ਗੁਲਾਬ ਸਿੰਘ ਆਦਿ ਵੱਡੀ ਗਿਣਤੀ ’ਚ ਹਾਜ਼ਰ ਕਿਸਾਨਾਂ ਨੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।


Shyna

Content Editor

Related News