ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੇਸ਼ ਬਿੱਲਾਂ ਤੇ ਆੜਤੀਆਂ-ਕਿਸਾਨਾਂ ਨੇ ਵੰਡੇ ਲੱਡੂ ਅਤੇ ਚਲਾਏ ਪਟਾਕੇ

10/20/2020 3:56:47 PM

ਮਲੋਟ (ਜੁਨੇਜਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਵਿਸੇਸ਼ ਸ਼ੈਸ਼ਨ ਸੱਦ ਕਿ ਵਿਧਾਨ ਸਭਾ ਵਿਚ ਪੇਸ਼ ਬਿੱਲਾਂ ਦਾ ਜਿਥੇ ਵਿਧਾਨ ਸਭਾ ਅੰਦਰ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਸਮਰਥਨ ਕੀਤਾ ਉਥੇ ਮੰਡੀਆਂ ਵਿਚ ਕਿਸਾਨਾਂ ਆੜਤੀਆਂ ਅਤੇ ਮਜਦੂਰਾਂ ਨੇ ਇਸ ਤੇ ਖੁਸ਼ੀ ਜਾਹਿਰ ਕਰਦਿਆਂ ਲੱਡੂ ਵੰਡੇ ਅਤੇ ਪਟਾਖੇ ਚਲਾਏ।

PunjabKesari

ਇਸ ਮੌਕੇ ਮਲੋਟ ਹਲਕਾ ਇੰਚਾਰਜ ਅਮਨਪ੍ਰੀਤ ਭੱਟੀ, ਆੜਤੀ ਐਸੋ: ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਸੂਬਾ ਸਕੱਤਰ ਜਸਵੀਰ ਸਿੰਘ ਕੁੱਕੀ, ਵਾਈਸ ਚੈਅਰਮੈਨ ਵਰਿੰਦਰ ਮੱਕੜ, ਚੈਅਰਮੈਨ ਰਛਪਾਲ ਸਿੰਘ ਖੁੱਡੀਆ, ਚੈਅਰਮੈਨ ਪ੍ਰਮੋਦ ਮਹਾਸ਼ਾ , ਪ੍ਰਧਾਨ ਕੁਲਵੀਰ ਸਿੰਘ ਵਿੱਕੀ ਸਰਾਂ ਸਮੇਤ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਕਰਕੇ ਇਤਹਾਸ ਰਚਿਆ ਹੈ। ਇਸ ਮੌਕੇ ਰਣਜੀਤ ਸਿੰਘ ਮਾਨ, ਬਲਦੇਵ ਕੁਮਾਰ ਗਗਨੇਜਾ ਲਾਲੀ ਜੈਨ, ਰਿੰਕੂ ਕਮਰਾ, ਬੱਬੂ ਖੰਗਰ, ਸਰਪੰਚ ਇਕਬਾਲ ਸਿੰਘ ਆਧਨੀਆ, ਸਰਪੰਚ ਹਰਜੀਤ ਸਿੰਘ ਵਿਰਕਖੇੜਾ, ਸਰਪੰਚ ਤ੍ਰਿਲੋਚਨ ਸਿੰਘ ਬਾਂਮ, ਸਰਬਜੀਤ ਲੱਖੇਵਾਲੀ, ਸ਼ਿਵ ਕੁਮਾਰ ਸ਼ਿਵਾ,ਮਲਕੀਤ ਸਿੰਘ ਭੁੱਲਰ,ਐਮ ਸੀ ਜਗਦੀਸ਼ ਖੇੜਾ, ਨੀਟਾ ਖੇੜਾ, ਬਲਰਾਜ ਸਿੰਘ ਢਿੱਲੋ, ਗੁਰਦੀਪ ਸਿੰਘ ਜਟਾਨਾ, ਗੁਰਪ੍ਰੀਤ ਗੁੱਪੀ, ਰਾਜਪਾਲ ਢਿੱਲੋਂ, ਸੁਨੀਲ ਡੱਬੂ, ਜਤਿੰਦਰ ਐਮ ਸੀ, ਰਿੰਕੂ ਸਾਹਨੀ ਐਮ ਸੀ,  ਇੰਟਕ ਦੇ ਸੂਬਾ ਸਕੱਤਰ ਹੰਸ ਰਾਜ ਖੁੰਗਰ, ਸੁਨੀਲ ਕਾਇਤ , ਮੁਨੀਮ ਯੂਨੀਅਨ ਦੇ ਮਨੋਹਰ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਕਿਸਾਨਾਂ ਨੇ ਇਸ ਫੈਸਲੇ ਨੂੰ ਇਤਿਹਾਸਕ ਦੱਸਿਆ।


Shyna

Content Editor

Related News