ਨਗਰ ਨਿਗਮ ਦੀ ਕਾਰਵਾਈ ਤੋਂ ਬਾਅਦ ਵਿਸ਼ਵਕਰਮਾ ਚੌਕ ਨੇਡ਼ੇ ਫਿਰ ਸਜ ਗਈ ਰੇਹਡ਼ੀ ਮਾਰਕੀਟ

Monday, Jan 21, 2019 - 06:21 AM (IST)

ਨਗਰ ਨਿਗਮ ਦੀ ਕਾਰਵਾਈ ਤੋਂ ਬਾਅਦ ਵਿਸ਼ਵਕਰਮਾ ਚੌਕ ਨੇਡ਼ੇ ਫਿਰ ਸਜ ਗਈ ਰੇਹਡ਼ੀ ਮਾਰਕੀਟ

ਲੁਧਿਆਣਾ, (ਹਿਤੇਸ਼)- ਨਗਰ ਨਿਗਮ ਮੁਲਾਜ਼ਮਾਂ ’ਤੇ ਅਕਸਰ ਰੇਹਡ਼ੀ ਫਡ਼ੀ ਵਾਲਿਆਂ ਦੇ ਨਾਲ ਮਿਲੀਭੁਗਤ ਕਰ ਕੇ ਕਾਰਵਾਈ ਨਾ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ। ਜਦਕਿ ਤਹਿਬਾਜ਼ਾਰੀ ਬਰਾਂਚ ਦੇ ਸਟਾਫ ਦੀ ਦਲੀਲ ਹੈ ਕਿ ਹਟਾਉਣ ਦੇ ਕੁਝ ਦੇਰ ਬਾਅਦ ਦੁਬਾਰਾ ਕਬਜ਼ੇ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਵਿਸ਼ਵਕਰਮਾ ਚੌਕ ਵਿਚ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਪੁਲਸ ਚੌਕੀ ਨਾਲ ਗ੍ਰੀਨ ਬੈਲਟ ਦੀ ਜਗ੍ਹਾ ’ਚ ਲੱਗਦੀਆਂ ਰੇਹਡ਼ੀਆਂ ਨੂੰ ਹਟਾਉਣ  ਲਈ ਜ਼ੋਨ ਸੀ ਦੀ ਟੀਮ ਵਲੋਂ ਕੁਝ ਦਿਨ ਪਹਿਲਾਂ ਕਾਰਵਾਈ ਕੀਤੀ ਗਈ ਸੀ ਪਰ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਹੀ ਰੇਹਡ਼ੀਆਂ ਉਥੇ ਪੁਰਾਣੀ ਜਗ੍ਹਾ ’ਤੇ ਕਾਇਮ ਹੋ ਗਈਆਂ ਹਨ, ਜਿਸ ਦਾ ਕਾਰਨ ਇਨ੍ਹਾਂ ਰੇਹਡ਼ੀ ਵਾਲਿਆਂ ਨੂੰ ਅਫਸਰਾਂ ਨਾਲ ਨੇਤਾਵਾਂ ਦਾ ਵੀ ਆਸ਼ੀਰਵਾਦ ਹੋਣ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਸ ਕਾਰਨ ਹੀ ਪਹਿਲਾਂ ਮੇਨ ਰੋਡ ’ਤੇ ਲੱਗਣ ਵਾਲੀਆਂ ਰੇਹਡ਼ੀਆਂ ਨੂੰ ਗ੍ਰੀਨ ਬੈਲਟ ਦਿੱਤੀ ਗਈ ਸੀ। ਹੁਣ ਇਨ੍ਹਾਂ ਰੇਹਡ਼ੀਆਂ ਦੇ ਦੁਬਾਰਾ ਆਪਣੀ ਜਗ੍ਹਾ ’ਤੇ ਕਾਬਜ਼ ਹੋਣ ਲਈ ਮਹੀਨਾਵਾਰ ਫੀਸ ਰਸੀਦ ਕੱਟਣ ਦੀ ਗੱਲ ਕਹਿ ਕੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
ਮੇਅਰ ਵਲੋਂ ਚੈਕਿੰਗ ਕਰਨ ’ਤੇ ਹੋਈ ਸੀ ਕਾਰਵਾਈ, ਅਫਸਰਾਂ ਤੋਂ ਹੋਵੇਗੀ ਜਵਾਬਤਲਬੀ 
 ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਮੇਅਰ ਵਲੋਂ ਮੌਕੇ ’ਤੇ ਜਾ ਕੇ ਰੇਹਡ਼ੀ ਵਾਲਿਆਂ ਤੋਂ ਮਹੀਨਾਵਾਰ ਫੀਸ ਜਮ੍ਹਾ ਕਰਵਾਉਣ ਦੀਆਂ ਰਸੀਦਾਂ ਦੀ ਚੈਕਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਵਲੋਂ ਰੇਹਡ਼ੀਆਂ ਹਟਾਉਣ ਦੀ ਕਾਰਵਾਈ ਕੀਤੀ ਗਈ ਪਰ ਦੁਬਾਰਾ ਰੇਹਡ਼ੀਆਂ ਲਾਉਣ ਦੀ ਸੂਚਨਾ ਮਿਲਣ ’ਤੇ ਮੇਅਰ ਵੀ ਹੈਰਾਨ ਹੋਏ। ਉਨ੍ਹਾਂ ਕਿਹਾ ਕਿ ਜੇਕਰ ਫੀਸ ਦੀ ਰਸੀਦ ਕੱਟੀ ਹੋਈ ਸੀ ਤਾਂ ਪਹਿਲਾਂ ਰੇਹਡ਼ੀਆਂ ਕਿਉਂ ਨਹੀਂ ਹਟਾਈਆਂ ਗਈਆਂ। ਇਸ ਬਾਰੇ ਅਫਸਰਾਂ ਤੋਂ ਜਵਾਬਤਲਬੀ ਕੀਤੀ ਜਾਵੇਗੀ। 
ਵਿਸ਼ਵਕਰਮਾ ਚੌਕ ਨੇਡ਼ੇ ਲਗਦੀਆਂ ਰੇਹਡ਼ੀਆਂ ਨੂੰ ਹਟਾਇਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਜੁਰਮਾਨਾ ਵਸੂਲ ਕੇ ਛੱਡ ਦਿੱਤਾ ਗਿਆ ਹੈ, ਜਿਨ੍ਹਾਂ ਦੀ ਮਹੀਨਾਵਾਰ ਫੀਸ ਦੀ ਰਸੀਦ ਕੱਟਣ ਦੀ ਜਾਣਕਾਰੀ ਵੀ ਜ਼ੋਨ ਸੀ ਦੇ ਸਟਾਫ ਵਲੋਂ ਦਿੱਤੀ ਗਈ ਹੈ। 
    –ਸੁਪਰਡੈਂਟ, ਸੰਜੀਵ ਉਪਲ। 


Related News