ਘਰ ''ਚ ਦਾਖ਼ਲ ਹੋ ਕੇ ਔਰਤ ਸਣੇ ਪਰਿਵਾਰ ਦੀ ਕੀਤੀ ਕੁੱਟਮਾਰ, 4 ਖ਼ਿਲਾਫ਼ ਮਾਮਲਾ ਦਰਜ

Sunday, Sep 01, 2024 - 05:54 PM (IST)

ਜੀਰਾ (ਗੁਰਮੇਲ ਸੇਖਵਾਂ)- ਬਸਤੀ ਮਿਸ਼ਨ ਵਾਲੀ 'ਚ ਇਕ ਔਰਤ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਦੇ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਮਖੂ ਦੀ ਪੁਲਸ ਨੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਔਰਤ ਰੀਟਾ ਪਤਨੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ੀਸ਼ੇ ਤੋੜਨ ਦੀ ਰੰਜਿਸ਼ ਦੇ ਚੱਲਦੇ ਦੋਸ਼ੀ ਆਕਾਸ਼, ਅਨਕੁਲ ਪੁੱਤਰ ਟੋਨੀ, ਆਸ਼ਾ ਪਤਨੀ ਟੋਨੀ ਅਤੇ ਟੋਨੀ ਪੁੱਤਰ ਇੰਦਰਾਸ ਨੇ ਉਸ ਦੇ ਘਰ ਦਾਖ਼ਲ ਹੋ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੁੱਟਮਾਰ ਕਰਦੇ ਸੱਟਾਂ ਮਾਰੀਆਂ ਅਤੇ ਜ਼ਖ਼ਮੀ ਕਰ ਦਿੱਤਾ। ਪੁਲਸ ਵੱਲੋਂ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਲਾਂਚ ਕੀਤਾ 'ਸਹਿਯੋਗ ਪ੍ਰਾਜੈਕਟ', ਇਕ ਕਲਿੱਕ ਜ਼ਰੀਏ ਹੋ ਸਕੇਗੀ ਸ਼ਿਕਾਇਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News