ਕਾਰ ਦੀ ਟੱਕਰ ਨਾਲ ਵਿਅਕਤੀ ਦੀ ਮੌਤ
Friday, Nov 23, 2018 - 12:42 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਕਾਰ ਵਲੋਂ ਇਕ ਵਿਅਕਤੀ ਨੂੰ ਟੱਕਰ ਮਾਰਨ ’ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੂਨਕ ਦੇ ਪੁਲਸ ਅਧਿਕਾਰੀ ਤਰਸੇਮ ਲਾਲ ਨੇ ਦੱਸਿਆ ਕਿ ਪੁਲਸ ਦੇ ਕੋਲ ਅਤਰ ਸਿੰਘ ਵਾਸੀ ਭੁਲਰ ਨੇ ਬਿਆਨ ਦਰਜ ਕਰਵਾਏ ਕਿ ਮੇਰੇ ਭਤੀਜੇ ਸੁਰੇਸ਼ ਕੁਮਾਰ ਦੀ ਟੋਹਾਣਾ ਰੋਡ ’ਤੇ ਵਰਕਸ਼ਾਪ ਹੈ। ਉਹ ਡੇਢ ਵਜੇ ਦੇ ਕਰੀਬ ਆਪਣੀ ਵਰਕਸ਼ਾਪ ਤੋਂ ਟੋਹਾਣਾ ਰੋਡ ’ਤੇ ਚਾਹ ਪੀਣ ਜਾ ਰਿਹਾ ਸੀ ਤਾਂ ਟੋਹਾਣਾ ਸਾਈਡ ਤੋਂ ਇਕ ਕਾਰ, ਜਿਸ ਨੂੰ ਕਿ ਰਣਜੀਤ ਸਿੰਘ ਚਲਾ ਰਿਹਾ ਸੀ। ਉਸ ਨੇ ਬਡ਼ੀ ਤੇਜ਼ੀ ਨਾਲ ਮੇਰੇ ਭਤੀਜੇ ਸੁਰੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
