ਭਿਆਨਕ ਹਾਦਸਿਆਂ ਨੇ ਵਿਛਾਏ ਸਥਰ, ਦੋ ਵਿਅਕਤੀਆਂ ਦੀ ਮੌਤ

Monday, Apr 28, 2025 - 06:06 PM (IST)

ਭਿਆਨਕ ਹਾਦਸਿਆਂ ਨੇ ਵਿਛਾਏ ਸਥਰ, ਦੋ ਵਿਅਕਤੀਆਂ ਦੀ ਮੌਤ

ਪਟਿਆਲਾ (ਬਲਜਿੰਦਰ) : ਦੋ ਵੱਖ-ਵੱਖ ਹਾਦਸਿਆਂ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੇ ਹਾਦਸੇ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਹੇਮ ਸਿੰਘ ਪੁੱਤਰ ਸੀਤਾ ਰਾਮ ਵਾਸੀ ਪਿੰਡ ਸੁਨਿਆਰਹੇੜੀ ਥਾਣਾ ਸਦਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੇ ਪਿਤਾ ਸੀਤਾ ਰਾਮ ਮੋਟਰਸਾਈਕਲ ’ਤੇ ਪਿੰਡ ਪਸਿਆਣਾ ਕੋਲ ਗੰਦਾ ਨਾਲਾ ਆਰਮੀ ਏਰੀਏ ਨੇੜੇ ਜਾ ਰਿਹਾ ਸੀ। ਡਰਾਈਵਰ ਨੇ ਤੇਜ਼ ਰਫਤਾਰ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੇ ਪਿਤਾ ਵਿਚ ਮਾਰੀ। ਇਸ ਹਾਦਸੇ ’ਚ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ’ਚ ਪੁਲਸ ਨੇ ਗੱਡੀ ਦੇ ਅਣਪਛਾਤੇ ਡਰਾਈਵਰ ਖਿਲਾਫ 281, 106 (1), 324 (2) ਬੀ. ਐੱਨ. ਐੱਸ. ਤਹਿਤ ਦੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਕੇਸ ’ਚ ਵੀ ਥਾਣਾ ਪਸਿਆਣਾ ਦੀ ਪੁਲਸ ਨੇ ਜਸਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਕੱਟੂ ਜ਼ਿਲ੍ਹਾ ਬਰਾਨਾਲਾ ਦੀ ਸ਼ਿਕਾਇਤ ’ਤੇ ਟਰੱਕ ਦੇ ਅਣਪਛਾਤੇ ਡਰਾਈਵਰ ਖਿਲਾਫ 281, 106 (1), 125 (ਏ) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ। ਜਸਪ੍ਰੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਦੋਸਤ ਸੰਦੀਪ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਨੇੜੇ ਜੰਡਾਂ ਵਾਲਾ ਰੋਡ ਵਾਰਡ ਨੰਬਰ 8 ਬਰਨਾਲਾ ਸਮੇਤ ਕਾਰ ’ਚ ਸਵਾਰ ਹੋ ਕੇ ਪਿੰਡ ਪਸਿਆਣਾ ਕੋਲ ਜਾ ਰਹੇ ਸੀ ਤਾਂ ਅਣਪਛਾਤੇ ਟਰੱਕ ਡਰਾਈਵਰ ਨੇ ਲਾਪ੍ਰਵਾਹੀ ਨਾਲ ਟਰੱਕ ਲਿਆ ਕੇ ਉਨ੍ਹਾਂ ਦੀ ਕਾਰ ’ਚ ਮਾਰਿਆ, ਜਿਸ ਕਾਰਨ ਕਾਰ ਪਲਟ ਗਈ। ਹਾਦਸੇ ’ਚ ਇਲਾਜ ਦੌਰਾਨ ਉਸ ਦੇ ਦੋਸਤ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News