ਟਿੱਪਰ ਨੇ ਗੱਡੀ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਜ਼ਖਮੀ
Tuesday, Jul 08, 2025 - 04:45 PM (IST)

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਸਰਹੰਦ ਬਾਈਪਾਸ ’ਤੇ ਅਲੀਪੁਰ ਚੌਂਕ ’ਤੇ ਟਿੱਪਰ ਨੇ ਗੱਡੀ ਵਿਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਥਾਣਾ ਅਨਾਜ ਮੰਡੀ ਦੀ ਪੁਲਸ ਨੇ ਵਿਕਾਸ ਪੁੱਤਰ ਫੋਜਾ ਸਿੰਘ ਵਾਸੀ ਰਾਜ ਪੱਟੀ ਪਿੰਡ ਮਟੋਰ ਥਾਣਾ ਕਲਾਇਤ ਜ਼ਿਲਾ ਕੈਥਲ ਹਰਿਆਣਾ ਦੀ ਸ਼ਿਕਾਇਤ ‘ਤੇ ਟਿੱਪਰ ਡਰਾਈਵਰ ਖਿਲਾਫ 281, 125 ਏ, 106, 324 (4) ਬੀ.ਐੱਨ.ਐੱਸ ਦੇ ਤਹਿਤ ਕੇਸ ਦਰਜ ਕੀਤਾ ਹੈ।
ਵਿਕਾਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਦਵਿੰਦਰ ਪੁੱਤਰ ਧਰਮਵੀਰ ਵਾਸੀ ਮਟੋਰ ਨਾਲ ਗੱਡੀ ਵਿਚ ਸਵਾਰ ਹੋ ਕੇ ਅਲੀਪੁਰ ਚੌਂਕ ਪਟਿਆਲਾ ਦੇ ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਟਿੱਪਰ ਦੇ ਡਰਾਈਵਰ ਨੇ ਤੇਜ਼ ਰਫਤਾਰ ਨਾਲ ਟਿੱਪਰ ਲਿਆ ਕੇ ਉਨ੍ਹਾਂ ਦੀ ਗੱਡੀ ਵਿਚ ਮਾਰਿਆ। ਇਸ ਹਾਦਸੇ ਵਿਚ ਉਸ ਦੇ ਦੋਸਤ ਦੀ ਮੌਤ ਹੋ ਗਈ ਅਤੇ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।