ਮਾਨਸਿਕ ਤੌਰ ''ਤੇ ਪਰੇਸ਼ਾਨ ਬੀ.ਐੱਸ.ਐੱਫ. ਦੇ ਜਵਾਨ ਨੇ ਲਿਆ ਫਾਹਾ
Monday, Feb 24, 2020 - 06:13 PM (IST)

ਅਬੋਹਰ (ਸੁਨੀਲ) : ਮਾਨਸਿਕ ਤੌਰ 'ਤੇ ਪਰੇਸ਼ਾਨ ਬੀ. ਐੱਸ.ਐੱਫ. ਦੇ ਜਵਾਨ ਵਲੋਂ ਹਨੂਮਾਨਗੜ੍ਹ ਰੋਡ 'ਤੇ ਸਥਿਤ ਬੀ.ਐੱਸ.ਐੱਫ. ਦੇ ਸੈਕਟਰ ਹੈੱਡਕੁਆਟਰ ਦੇ ਸਟੋਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਦਰ ਅਬੋਹਰ ਦੇ ਏ.ਐੱਸ.ਆਈ. ਵਿਨੋਦ ਕੁਮਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੂਲਰੂਪ ਤੋਂ ਜੋਰਾਹਟ (ਆਸਾਮ) ਵਾਸੀ 30 ਸਾਲਾ ਅਨੂਪ ਉਡਾਂਗ ਪੁੱਤਰ ਦੇਬਾਨੰਦਾ ਉਡਾਂਗ ਹਨੂਮਾਨਗੜ੍ਹ ਰੋਡ 'ਤੇ ਸਥਿਤ ਬੀ.ਐੱਸ.ਐੱਫ ਦੇ ਸੈਕਟਰ ਹੈੱਡਕੁਆਟਰ 'ਚ ਹੈੱਡ ਕਾਂਸਟੇਬਲ ਦੇ ਆਹੁਦੇ 'ਤੇ ਨਿਯੁਕਤ ਸੀ। ਦੱਸਿਆ ਜਾ ਰਿਹਾ ਹੈ ਕਿ ਅਨੂਪ ਉਡਾਂਗ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਜਿਸਦੇ ਚੱਲਦੇ ਬੀਤੀ ਸ਼ਾਮ ਨੂੰ ਉਸਨੇ ਹੈੱਡਕੁਆਟਰ ਦੇ ਸਟੋਰ 'ਚ ਫਾਹਾ ਲੈ ਲਿਆ।