ਲੁਧਿਆਣਾ ਵਾਸੀ ਪੀਣਗੇ ਨਹਿਰੀ ਪਾਣੀ! ਵਰਲਡ ਬੈਂਕ ਦੀ ਟੀਮ ਵੱਲੋਂ ਤੈਅ ਸਾਈਟ ਦਾ ਦੌਰਾ

Thursday, Mar 24, 2022 - 12:42 PM (IST)

ਲੁਧਿਆਣਾ ਵਾਸੀ ਪੀਣਗੇ ਨਹਿਰੀ ਪਾਣੀ! ਵਰਲਡ ਬੈਂਕ ਦੀ ਟੀਮ ਵੱਲੋਂ ਤੈਅ ਸਾਈਟ ਦਾ ਦੌਰਾ

ਲੁਧਿਆਣਾ (ਹਿਤੇਸ਼) : ਮਹਾਨਗਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੇਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਦੀ ਯੋਜਨਾ ਨੂੰ ਲੈ ਕੇ ਵਰਲਡ ਬੈਂਕ ਦੀ ਟੀਮ ਵਲੋਂ ਮੰਗਲਵਾਰ ਨੂੰ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨਾਲ ਮੀਟਿੰਗ ਕਰਨ ਤੋਂ ਇਲਾਵਾ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਮਾਰਕ ਕੀਤੀ ਗਈ ਸਾਈਟ ਵਿਜਿਟ ਕੀਤੀ ਗਈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਮਿਲੀ ਜਾਣਕਾਰੀ ਮੁਤਾਬਕ ਨਗਰ ਨਿਗਮ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਵਰਲਡ ਬੈਂਕ ਦੀ ਟੀਮ ਵਲੋਂ ਪ੍ਰਾਜੈਕਟ ਦੇ ਸੋਸ਼ਲ ਅਤੇ ਇਨਵਾਈਰਮੈਂਟ ਇੰਪੈਕਟ ਅਸੈਸਮੈਂਟ ਨੂੰ ਲੈ ਕੇ ਚਰਚਾ ਕੀਤੀ ਗਈ। ਜਿਸ ਦੀ ਰਿਪੋਰਟ ਦੇ ਆਧਾਰ ’ਤੇ ਹੀ ਟੈਂਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਜਿਹੜਾ ਕੰਮ ਪਹਿਲਾਂ ਵਾਟਰ ਟਰੀਟਮੈਂਟ ਪਲਾਂਟ ਲਈ ਥਾਂ ਨਾ ਹੋਣ ਕਾਰਨ ਅਤੇ ਫਿਰ ਵਿਧਾਨ ਸਭਾ ਚੋਣਾਂ ਲਈ ਜ਼ਾਬਤਾ ਲਾਗੂ ਹੋਣ ਕਾਰਨ ਠੱਪ ਪਿਆ ਸੀ।

ਪ੍ਰਾਜੈਕਟ ’ਤੇ ਇਕ ਨਜ਼ਰ
-1197 ਕਰੋੜ ਦੀ ਆਵੇਗੀ ਲਾਗਤ
-ਵਰਲਡ ਬੈਂਕ ਅਤੇ ਏਸ਼ੀਅਨ ਇੰਫ੍ਰਾਸਟਕਚਰ ਇੰਵੈਸਟਮੈਂਟ ਬੈਂਕ ਤੋਂ ਮਿਲੇਗੀ ਆਰਥਿਕ ਮਦਦ
-159 ਕਿਲੋਮੀਟਰ ਏਰੀਆ ਹੋਵੇਗਾ ਕਵਰ
-580 ਐੱਮ. ਐੱਮ. ਡੀ ਕਪੈਸਟੀ ਦਾ ਹੋਵੇਗਾ ਵਾਟਰ ਟ੍ਰੀਟਮੈਂਟ ਪਲਾਂਟ
-165 ਕਿਲੋਮੀਟਰ ਵਿਛਾਈ ਜਾਵੇਗੀ ਲਾਈਨ
-55 ਨਵੀਆਂ ਟੈਂਕੀਆਂ ਦਾ ਹੋਵੇਗਾ ਨਿਰਮਾਣ

ਇਹ ਵੀ ਪੜ੍ਹੋ : ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਾਰਤੀ ਨੌਜਵਾਨ ਪਾਕਿਸਤਾਨ ਸਰਹੱਦ ’ਚ ਹੋਇਆ ਦਾਖ਼ਲ, ਪਾਕਿ ਰੇਂਜਰਾਂ ਕੀਤਾ ਗ੍ਰਿਫ਼ਤਾਰ

ਇਹ ਹੋਣਗੇ ਲਾਭ
-ਗਰਾਊਂਡ ਵਾਟਰ ਲੈਵਲ ਡਾਊਨ ਹੋਣ ਤੋਂ ਬਚਾਉਣ ਦਾ ਹੈ ਟਾਰਗੇਟ
-ਟਿਊਬਵੈਲ ਚਲਾਉਣ ’ਤੇ ਖਰਚ ਹੋ ਰਹੀ ਬਿਜਲੀ ਦੀ ਹੋਵੇਗੀ ਬਚਤ
-ਲੋਕਾਂ ਨੂੰ ਬਿਜਲੀ ਬੰਦ ਰਹਿਣ ਦੌਰਾਨ ਵੀ ਪ੍ਰੇਸ਼ਰ ਤੋਂ ਮਿਲੇਗੀ ਵਾਟਰ ਸਪਲਾਈ
-150 ਲੀਟਰ ਰੋਜ਼ਾਨਾ ਪ੍ਰਤੀ ਵਿਅਕਤੀ ਮਿਲੇਗਾ ਪਾਣੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News