ਸੜਕ ਪਾਰ ਕਰਦੇ ਫਿਸਲਿਆ ਪੈਰ, ਟਿੱਪਰ ਦੀ ਚਪੇਟ ’ਚ ਆਉਣ ਨਾਲ ਵਿਅਕਤੀ ਹੋਇਆ ਜ਼ਖਮੀਂ

05/10/2022 12:12:21 PM

ਲੁਧਿਆਣਾ (ਗੌਤਮ) : ਮੰਗਲਵਾਰ ਨੂੰ ਸਵੇਰੇ ਜਲੰਧਰ ਬਾਈਪਾਸ ਨੇੜੇ ਭੌਰਾ ਚੌਕ ’ਚ ਸੜਕ ਪਾਰ ਕਰਦੇ ਸਮੇਂ ਇਕ ਵਿਅਕਤੀ ਦਾ ਪੈਰ ਫਿਸਲ ਗਿਆ ਅਤੇ ਉਹ ਟਿੱਪਰ ਦੀ ਚਪੇਟ ’ਚ ਆਉਣ ਨਾਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਇਸਦੀ ਸੂਚਨਾ ਪੁਲਸ ਕੰਟੋਰਲ ਰੂਮ ਨੂੰ ਦਿੱਤੀ ਅਤੇ ਮੌਕੇ ’ਤੇ ਪਹੁੰਚੀ ਪੀ.ਸੀ.ਆਰ ਟੀਮ ਨੇ ਜ਼ਖਮੀ ਨੂੰ ਇਲਾਜ ਲਈ ਸਿਵਿਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪੁਲਸ ਨੇ ਜ਼ਖਮੀਂ ਦੀ ਪਹਿਚਾਣ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਲਵੀਰ ਸਿੰਘ 52 ਦੇ ਰੂਪ ’ਚ ਕੀਤੀ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਮੌਕੇ ’ਤੇ ਪਹੁੰਚੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਰੇਤ ਨਾਲ ਭਰੇ ਟਿੱਪਰ ਨੂੰ ਕਬਜ਼ੇ ’ਚ ਲੈ ਲਿਆ। ਹਾਦਸੇ ਤੋਂ ਬਾਅਦ ਇਲਾਕੇ ’ਚ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਰੋਸ ਜਤਾਇਆ। ਉਸਦਾ ਦੋਸ਼ ਸੀ ਕਿ ਉਕਤ ਹਾਦਸਾ ਸੜਕ ’ਤੇ ਖੜ੍ਹੇ ਆਟੋਜ਼ ਦੀ ਵਜ੍ਹਾ ਨਾਲ ਹੋਇਆ ਹੈ। ਨਾਜਾਇਜ਼ ਤੌਰ ’ਤੇ ਚੱਲ ਰਹੇ ਆਟੋ ਸਟੈਂਡ ਨੂੰ ਲੈ ਕੇ ਖਾਣਾ ਸਲੇਮ ਟਾਬਰੀ ’ਚ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭੌਰਾ ਚੌਕ ’ਚ ਜਿੱਥੇ ਜਲੰਧਰ ਵਲੋਂ ਆਉਣ ਵਾਲੀਆਂ ਬੱਸਾਂ ਰੁਕਦੀਆਂ ਹਨ, ਉੱਥੇ ਹੀ ਵਿਚਾਲੇ ਸੜਕ ਦੇ ਆਟੋ ਖੜ੍ਹੇ ਹੁੰਦੀ ਹੈ ਜੋ ਕਿ ਸਵਾਰੀਆਂ ਚੁੱਕਣ ਦੇ ਚੱਕਰ ’ਚ ਇਕ ਦੂਜੇ ਤੋਂ ਅੱਗੇ ਆਟੋ ਲਗਾ ਦਿੰਦੇ ਹਨ। ਜਿਸ ਕਾਰਨ ਪਿੱਛੋਂ ਆ ਰਹੇ ਵਾਹਨਾਂ ਨਾਲ ਸੜਕ ਹਾਦਸੇ ਹੋ ਜਾਂਦੇ ਹਨ ਕਿਉਂਕਿ ਬੱਸ ਚੋਂ ਉਤਰਣ ਤੋਂ ਬਾਅਦ ਸੜਕ ਪਾਰ ਕਰਦੇ ਸਮੇਂ ਲੋਕੀਂ ਵਾਹਨਾਂ ਦੀ ਚਪੇਟ ’ਚ ਆ ਜਾਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਮਿਲ ਕੇ ਆਟੋ ਸਟੈਂਡ ਮਾਫੀਆ ਚਲਾ ਰਹੇਹਨ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

ਇਸ ਸੰਬੰਧੀ ਉਨ੍ਹਾਂ ਨੇ ਏਡੀਸੀਪੀ ਟ੍ਰੈਫਿਕ ਸੰਦੀਪ ਸ਼ਰਮਾ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਜੀ.ਟੀ. ਰੋਡ ਤੋਂ ਇਸ ਸਟੈਂਡ ਨੂੰ ਹਟਾਇਆ ਜਾਵੇ ਤਾਂ ਜੋ ਹਾਦਸਿਆਂ ’ਤੇ ਕਾਬੂ ਪਾਇਆ ਜਾ ਸਕੇ। ਮੰਗਲਵਾਰ ਨੂੰ ਸਵੇਰੇ ਵੀ ਜਦੋਂ ਪਤੀ ਪਤਨੀ ਬੱਸ ’ਚੋਂ ਉਤਰ ਰਹੇ ਸਨ ਤਾਂ ਸੜਕ ਪਾਰ ਕਰਦੇ ਸਮੇਂ ਅਚਾਨਕ ਉਸ ਦਾ ਪੈਰ ਫ਼ਿਸਲ ਗਿਆ ਅਤੇ ਉੱਥੋਂ ਲੰਘ ਰਹੇ ਟਿੱਪਰ ਦੀ ਚਪੇਟ ’ਚ ਆ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News