ਪਾਰਕਿੰਗ ''ਚ ਖੜੀ ਕਾਰ ਨੂੰ ਲੱਗੀ ਅੱਗ
Tuesday, Apr 02, 2019 - 01:56 AM (IST)
ਮਨੀਮਾਜਰਾ, (ਅਗਨੀਹੋਤਰੀ)- ਸਥਾਨਕ ਆਰ. ਟੀ. ਪਾਰਕ ਦੀ ਇਨਫੋਸਿਸ ਕੰਪਨੀ ਦੇ ਬਾਹਰ ਪਾਰਕਿੰਗ 'ਚ ਇਕ ਕਾਰ 'ਚ ਅਚਾਨਕ ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਾਸਨੀ ਗਈ। ਮੌਕੇ 'ਤੇ ਅੱਗ 'ਤੇ ਕਾਬੂ ਪਾਉਣ ਲਈ ਮਨੀਮਾਜਰਾ ਤੋਂ ਫਾਇਰਬ੍ਰਗੇਡ ਦੀ ਇਕ ਗੱਡੀ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਕਾਰਨ 2 ਹੋਰ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਸ ਨੇ ਦੱਸਿਆ ਕਿ ਅਸ਼ਮਿਤ ਗੇਰਾ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਇਨਫੋਸਿਸ ਕੰਪਨੀ ਦੇ ਬਾਹਰ ਪਾਰਕਿੰਗ 'ਚ ਖੜ੍ਹੀ ਉਸਦੀ ਬਲੇਨੋ ਕਾਰ 'ਚ ਸੋਮਵਾਰ ਦੁਪਹਿਰੇ 3.15 ਵਜੇ ਅਚਾਨਕ ਅੱਗ ਲੱਗ ਗਈ, ਜਿਸ ਦੀ ਸੂਚਨਾ ਫਾਇਰਬ੍ਰਗੇਡ ਨੂੰ ਦਿੱਤੀ ਗਈ ਪਰ ਉਸਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ।