ਘਰੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ
Friday, Aug 16, 2024 - 06:44 PM (IST)
ਜਲਾਲਾਬਾਦ (ਬੰਟੀ ਦਹੂਜਾ)- ਥਾਣਾ ਸਦਰ ਪੁਲਸ ਨੇ ਘਰੋਂ ਸਮਾਨ ਚੋਰੀ ਕਰਨ ਵਾਲਿ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਭਜਨ ਸਿੰਘ ਪੁੱਤਰ ਟੇਕ ਸਿੰਘ ਵਾਸੀ ਢੰਡੀ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 15 ਮਾਰਚ ਨੂੰ ਸਵੇਰੇ ਉਸ ਦੀ ਮਾਤਾ ਗੁਰਦੇਵਾ ਬਾਈ ਅਤੇ ਭਰਜਾਈ ਪਰਮਜੀਤ ਕੌਰ ਆਪਣੇ ਘਰ ਦੇ ਨਾਲ ਹਵੇਲੀ ਵਿੱਚ ਗੋਹਾ ਕੂੜਾ ਕਰ ਰਹੀ ਸੀ।
ਉਸ ਹਵੇਲੀ ਦਾ ਲੜਾਈ-ਝਗੜਾ ਹੋਣ ਕਰਕੇ ਕਸ਼ਮੀਰ ਸਿੰਘ ਆ ਕੇ ਉਨ੍ਹਾਂ ਦੇ ਗਲ ਪੈ ਗਏ, ਜਿਸ 'ਤੇ ਲੜਾਈ ਵਿੱਚ ਕਸ਼ਮੀਰ ਸਿੰਘ ਦੇ ਸੱਟ ਲੱਗਣ ਕਾਰਨ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ। ਜਿਸ 'ਤੇ ਮੁਕੱਦਮਾ ਨੰਬਰ 17/2024 ਅ/ਧ 302,34 ਭ: ਦ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਹੈ। ਜਿਸ ਤੋਂ ਬਾਅਦ ਉਸ ਦਾ ਭਰਾ ਮੁਕੱਦਮਾ ਨੰਬਰ 17/2024 ਦਾ ਮੁਲਜ਼ਮ ਬਲਵਿੰਦਰ ਸਿੰਘ ਘਰੋਂ ਫਰਾਰ ਹੋ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਘਰੋਂ ਘਰ ਦੀ ਵਰਤੋ ਵਾਲਾ ਸਾਮਾਨ ਚੋਰੀ ਹੋ ਗਿਆ ਸੀ, ਜਿਸ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਧਾਰਾ 379 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
