ਅਧਿਆਪਕਾਂ ਨਾਲ ਭਰੀ ਗੱਡੀ ਨੂੰ ਟਰਾਲੇ ਨੇ ਮਾਰੀ ਭਿਆਨਕ ਟੱਕਰ, ਕਈ ਅਧਿਆਪਕ ਹੋਏ ਜ਼ਖਮੀ
Tuesday, Feb 13, 2024 - 08:22 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) - ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਅਧਿਆਪਕਾਂ ਦੀ ਗੱਡੀ ਨਾਲ ਟਰਾਲੇ ਦੀ ਟੱਕਰ ਹੋ ਗਈ, ਜਿਸ ਨਾਲ ਅਧਿਆਪਕਾਂ ਨਾਲ ਭਰੀ ਟਰੈਕਸ ਟਰਾਲੇ ਅਤੇ ਖੜ੍ਹੀ ਬੱਸ ਵਿਚਕਾਰ ਫਸ ਗਈ ਪਰ ਕੋਈ ਵੀ ਜਾਣੀ ਨੁਕਸਾਨ ਹੋਣ ਤੋਂ ਬਚਾ ਰਿਹਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ
ਜਾਣਕਾਰੀ ਅਨੁਸਾਰ, ਅਧਿਆਪਕਾਂ ਨਾਲ ਭਰੀ ਟਰੈਕਸ ਗੱਡੀ, ਜਿਸ 'ਚ 11 ਅਧਿਆਪਕ ਸਵਾਰ ਸਨ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਫਾਜ਼ਿਲਕਾ ਤੋਂ ਮਮਦੋਟ ਵਿਖੇ ਡਿਊਟੀ 'ਤੇ ਆ ਰਹੇ ਸਨ। ਫਿਰੋਜਪੁਰ ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਬੱਸ ਅੱਡਾ ਪਿੰਡ ਜੀਵਾ ਅਰਾਈ 'ਤੇ ਖੜ੍ਹੀ ਇੱਕ ਬੱਸ ਦੇ ਪਿੱਛੇ ਆ ਕੇ ਬਰੇਕ ਲਾ ਕੇ ਰੁਕੇ ਤਾਂ ਪਿੱਛੋਂ ਆ ਰਹੇ ਇੱਕ ਟਰਾਲੇ ਨੇ ਅਧਿਆਪਕਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਧਿਆਪਕਾਂ ਨਾਲ ਭਰੀ ਗੱਡੀ ਟਰਾਲੇ ਅਤੇ ਬੱਸ ਦੇ ਵਿਚਕਾਰ ਫਸ ਗਈ ਪਰ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਕੁਝ ਅਧਿਆਪਕਾਂ ਨੂੰ ਮਾਮੂਲੀ ਸੱਟਾ ਲੱਗੀਆਂ।
ਇਹ ਖ਼ਬਰ ਵੀ ਪੜ੍ਹੋ : ਸ਼੍ਰੇਅਸ ਤਲਪੜੇ ਨੇ ਮੁੜ ਸ਼ੁਰੂ ਕੀਤੀ ਸ਼ੂਟਿੰਗ : ਦਿਲ ਦਾ ਦੌਰਾ ਪੈਣ ਤੋਂ 2 ਮਹੀਨੇ ਬਾਅਦ ਕੰਮ ’ਤੇ ਪਰਤੇ
ਘਟਨਾ ਵਾਲੀ ਥਾਂ ਤੇ ਗੁਰੂਹਰਸਹਾਏ ਦੇ ਥਾਣਾ ਮੁਖੀ ਗੁਰਜੰਟ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ 'ਤੇ ਪਹੁੰਚੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਵੱਲੋਂ ਇੰਤਜ਼ਾਮ ਕਰਕੇ ਅਧਿਆਪਕਾਂ ਨੂੰ ਡਿਊਟੀ 'ਤੇ ਪਹੁੰਚਾਇਆ ਗਿਆ। ਇਸ ਹਾਦਸੇ 'ਚ ਟਰੈਕਸ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।