ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਦਿਆਰਥਣ ਜ਼ਖਮੀ

Tuesday, Nov 19, 2024 - 10:39 AM (IST)

ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਦਿਆਰਥਣ ਜ਼ਖਮੀ

ਅਬੋਹਰ (ਸੁਨੀਲ) : ਇੱਥੇ ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਐਕਟਿਵਾ ਸਵਾਰ ਕਾਲਜ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਵਿਦਿਆਰਥਣ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਜਾਣਕਾਰੀ ਦਿੰਦੇ ਹੋਏ ਰਾਹਗੀਰ ਭਜਨ ਲਾਲ ਨੇ ਦੱਸਿਆ ਕਿ ਅਬੋਹਰ ਦੇ ਇਕ ਪ੍ਰਾਈਵੇਟ ਕਾਲਜ ਦੀ ਵਿਦਿਆਰਥਣ ਬੀਤੀ ਦੁਪਹਿਰ ਆਪਣੀ ਸਕੂਟੀ ’ਤੇ ਕਾਲਜ ਤੋਂ ਘਰ ਪਰਤ ਰਹੀ ਸੀ।

ਜਦੋਂ ਉਹ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਸਾਈਂ ਫਰਨੀਚਰ ਨੇੜੇ ਪਹੁੰਚੀ ਤਾਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਸੜਕ ’ਤੇ ਡਿੱਗ ਕੇ ਬੇਹੋਸ਼ ਹੋ ਗਈ ਅਤੇ ਉਨ੍ਹਾਂ ਨੇ ਉਸ ਨੂੰ ਚੁੱਕ ਕੇ ਤੁਰੰਤ ਕਾਰ ’ਚ ਹਸਪਤਾਲ ਪਹੁੰਚਾਇਆ। ਰਾਹਗੀਰ ਨੇ ਦੱਸਿਆ ਕਿ ਵਿਦਿਆਰਥਣ ਕੋਲੋਂ ਮਿਲੇ ਪਰਸ ’ਚ ਰੱਖੇ ਸ਼ਨਾਖਤੀ ਕਾਰਡ ਤੋਂ ਉਸ ਦੀ ਪਛਾਣ ਅਨੁਪਮਾ ਪੁੱਤਰੀ ਰਾਮ ਕ੍ਰਿਸ਼ਨ ਵਾਸੀ ਹਨੂੰਮਾਨਗੜ੍ਹ ਰੋਡ ਵਜੋਂ ਹੋਈ ਹੈ। ਜਿਸ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਵਿਦਿਆਰਥਣ ਦੇ ਪਰਿਵਾਰ ਵਾਲੇ ਵੀ ਹਸਪਤਾਲ ਪਹੁੰਚ ਗਏ।


author

Babita

Content Editor

Related News