ਸਰਕਾਰੀ ਅਧਿਆਪਕਾਂ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
Friday, Nov 15, 2024 - 12:41 PM (IST)
ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਅੰਦਰ ਇਕ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਕਿਸੇ ਪ੍ਰਾਈਵੇਟ ਕੰਪਨੀ ਦਾ ਪ੍ਰਮੋਟਰ ਅਤੇ ਕੌਰ ਕਮੇਟੀ ਮੈਂਬਰ ਆਖ ਕੇ ਗਾਰੰਟੀ ਨਾਲ ਪੈਸੇ ਤਿੰਨ ਗੁਣਾਂ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਿਟੀ ਪੁਲਸ ਵੱਲੋਂ ਦਰਜ ਕੀਤਾ ਗਿਆ ਹੈ। ਇਸ ਵਿਚ ਵੱਡੀ ਗਿਣਤੀ 'ਚ ਸਰਕਾਰੀ ਅਧਿਆਪਕ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਸਤਪਾਲ ਵਾਸੀ ਵਾਰਡ ਨੰ. 2 ਬੁਢਲਾਡਾ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੂੰ ਰਣਜੀਤ ਸ਼ਰਮਾ ਅਤੇ ਸੁਰਿੰਦਰ ਚੌਧਰੀ ਨਾਂ ਦੇ ਵਿਅਕਤੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਝਾਂਸਾ ਦਿੱਤਾ ਕਿ ਅਸੀਂ ਲਾਇਫ ਕੰਪਨੀ ਦੇ ਪ੍ਰਮੋਟਰ ਹਾਂ ਅਤੇ ਕੌਰ ਕਮੇਟੀ ਮੈਂਬਰ ਹਾਂ, ਜਿਸ ਵਿਚ ਬਹੁਤ ਵੱਡਾ ਮੁਨਾਫਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਸਾਰਾ ਪੈਸਾ ਇਸ ਕੰਪਨੀ ਵਿਚੋਂ ਕਮਾਇਆ ਹੈ ਅਤੇ ਹੋਰ ਵਿਅਕਤੀਆਂ ਨੂੰ ਵੀ ਕਮਾ ਕੇ ਦੇ ਰਹੇ ਹਾਂ। ਸਾਨੂੰ ਵੀ ਇਸ ਸਬੰਧੀ ਉਤਸ਼ਾਹਿਤ ਕਰਦਿਆਂ ਭਰੋਸਾ ਦਿੱਤਾ ਕਿ ਤੁਹਾਡੇ ਪੈਸੇ ਡਬਲ ਤਾਂ ਹੋਣਗੇ ਹੀ 3 ਗੁਣਾ ਵੀ ਹੋ ਸਕਦੇ ਹਨ। ਜਿਸ 'ਤੇ ਅਸੀਂ ਸਰਕਾਰੀ ਮੁਲਾਜਮ ਹੋਣ ਕਾਰਨ ਜਲਦ ਭਰੋਸਾ ਕਰ ਲਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਨ੍ਹਾਂ ਨੇ ਸਾਡੀ ਮੀਟਿੰਗ ਇਕ ਪ੍ਰਾਈਵੇਟ ਰੈਸਟੋਰੈਂਟ ਵਿਚ ਕਰਵਾ ਦਿੱਤੀ। ਜਿੱਥੇ ਇਨ੍ਹਾਂ ਦੇ ਕਹਿਣ ਮੁਤਾਬਕ ਸਤਪਾਲ 10 ਲੱਖ, ਅੰਮ੍ਰਿਤਪਾਲ ਸਿੰਘ 4 ਲੱਖ, ਜਸਵੰਤ ਸਿੰਘ 10 ਲੱਖ, ਟਹਿਲ ਸਿੰਘ 1 ਲੱਖ, ਓਮ ਪ੍ਰਕਾਸ਼ 8 ਲੱਖ, ਗੁਰਬਚਨ ਸਿੰਘ ਨੇ 1 ਲੱਖ, ਹੁਕਮ ਚੰਦ ਨੇ 2.5 ਲੱਖ ਰੁਪਏ ਕੰਪਨੀ ਵਿਚ ਲਗਾਉਣ ਲਈ ਦੇ ਦਿੱਤੇ। ਇਨ੍ਹਾਂ ਵਿਅਕਤੀਆਂ ਮੁਤਾਬਕ ਸਿਸਟਮ ਅਨੁਸਾਰ ਸਾਨੂੰ ਕੁਝ ਸਮਾਂ ਪੈਸੇ ਮਿਲਦੇ ਰਹੇ। ਉਸ ਤੋਂ ਬਾਅਦ ਸਾਨੂੰ ਕਹਿਣ ਲੱਗੇ ਕਿ ਕੰਪਨੀ ਦੇ ਸਾਫਟਵੇਅਰ ਵਿਚ ਟੈਕਨੀਕਲ ਖਰਾਬੀ ਕਾਰਨ ਤੁਹਾਡਾ ਪੇਅ—ਆਫ ਰੁੱਕ ਗਿਆ ਅਤੇ ਉਪਰੋਕਤ ਵਿਅਕਤੀ ਟਾਲ-ਮਟੋਲ ਕਰਦੇ ਰਹੇ, ਪਰ ਸਾਡੇ ਪੈਸੇ ਵਾਪਸ ਨਹੀਂ ਆਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਉਨ੍ਹਾਂ ਨੇ ਇਸ ਦੀ ਸੂਚਨਾ ਐੱਸ.ਐੱਸ.ਪੀ. ਮਾਨਸਾ ਨੂੰ ਦਿੱਤੀ। ਪੜਤਾਲ ਉਪਰੰਤ ਪੁਲਸ ਨੇ ਰਣਜੀਤ ਸ਼ਰਮਾ ਵਾਸੀ ਬਰੇਟਾ, ਮਾ. ਜਗਮੇਲ ਸਿੰਘ ਵਾਸੀ ਬੁਢਲਾਡਾ, ਮਾ. ਜਗਸੀਰ ਸਿੰਘ ਵਾਸੀ ਬੁਢਲਾਡਾ, ਮਾ. ਦਵਿੰਦਰ ਕੁਮਾਰ ਵਾਸੀ ਬੁਢਲਾਡਾ, ਸੁਰਿੰਦਰ ਚੋਧਰੀ, ਮਾ. ਗੁਰਸੇਵਕ ਸਿੰਘ ਵਾਰਡ ਨੰ. 5 ਬੁਢਲਾਡਾ, ਮੋਹਿਤ ਕੁਮਾਰ ਵਾਰਡ ਨੰ. 9 ਬੁਢਲਾਡਾ, ਸੰਸਾਰ ਸਿੰਘ ਖੁਡਾਲ ਕਲਾਂ, ਸੁਖਵਿੰਦਰ ਸਿੰਘ ਵਾਸੀ ਬੰਮਣਾ ਜ਼ਿਲ੍ਹਾ ਪਟਿਆਲਾ, ਟਹਿਲ ਸਿੰਘ ਵਾਰਡ ਨੰ. 13 ਸਮਾਣਾ, ਬਲਵਿੰਦਰ ਸਿੰਘ ਸਹਿਜਪੁਰ ਖੁਰਦ ਸਮਾਣਾ ਦੇ ਖ਼ਿਲਾਫ਼ ਸਟਾਰ ਲਾਇਫ ਨਾਂ ਦੀ ਜਾਅਲੀ ਅਤੇ ਫਰਜ਼ੀ ਕੰਪਨੀ ਬਣਾ ਕੇ ਮੁਨਾਫਾ ਕਮਾਉਣ ਦੇ ਝਾਂਸੇ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰ ਲਿਆ। ਇਸ ਦੀ ਪੜਤਾਲ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8