80 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਜੀਪ ਚਾਲਕ ਫਰਾਰ

Sunday, Jan 13, 2019 - 03:36 AM (IST)

 ਰਾਜਪੁਰਾ, (ਇਕਬਾਲ)- ਥਾਣਾ ਸਦਰ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਪਿੰਡ ਮਿਰਜ਼ਾਪੁਰ ਟੀ-ਪੁਆਇੰਟ ਨੇਡ਼ੇ ਸਾਂਝੇ ਤੌਰ ’ਤੇ ਨਾਕਾਬੰਦੀ ਦੌਰਾਨ ਇਕ ਮਹਿੰਦਰਾ ਜੀਪ ਨੂੰ ਕਾਬੂ ਕਰ ਕੇ ਉਸ ’ਚੋਂ 80 ਪੇਟੀਆਂ ਨਾਜਾਇਜ਼ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ, ਜਦਕਿ ਜੀਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ’ਤੇ ਥਾਣਾ ਸਦਰ ਪੁਲਸ ਨੇ ਅਣਪਛਾਤੇ ਜੀਪ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ®ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਪੁਲਸ ਦੇ ਥਾਣੇਦਾਰ ਗੁਰਜੀਤ ਸਿੰਘ, ਐਕਸਾਈਜ਼ ਵਿਭਾਗ ਦੇ ਇੰਸ. ਸੁਰਜੀਤ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ’ਤੇ ਹੌਲਦਾਰ ਅਮਰੀਕ ਸਿੰਘ ਅਤੇ ਸਮੇਤ ਪੁਲਸ ਪਾਰਟੀ ਪਿੰਡ ਮਿਰਜ਼ਾਪੁਰ ਟੀ-ਪੁਆਇੰਟ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਮਹਿੰਦਰਾ ਜੀਪ ਆਉਂਦੀ ਦਿਖਾਈ ਦਿੱਤੀ। ਇਸ ਦੌਰਾਨ  ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਜੀਪ ਸਡ਼ਕ ਕਿਨਾਰੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਦੋਂ ਪੁਲਸ ਪਾਰਟੀ ਨੇ ਮੌਕੇ ’ਤੇ ਜਾ ਕੇ ਜੀਪ ਦੀ ਤਲਾਸ਼ੀ ਲਈ ਤਾਂ ਉਸ ’ਚੋਂ 70 ਪੇਟੀਆਂ ਨੈਣਾ ਵਿਸਕੀ ਅਤੇ 10 ਪੇਟੀਆਂ ਹਿੰਮਤ ਸੰਤਰਾ ਮਾਰਕਾ ਚੰਡੀਗਡ਼੍ਹ ਬਰਾਮਦ ਹੋਈਆਂ, ਜਿਸ ’ਤੇ ਥਾਣਾ ਸਦਰ ਪੁਲਸ ਨੇ  ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


Related News