ਕੁੱਟ-ਮਾਰ ਕਰਨ ਦੇ ਦੋਸ਼ ’ਚ 8 ਵਿਰੁੱਧ ਕੇਸ ਦਰਜ

01/13/2019 6:01:56 AM

 ਮਲੋਟ,  (ਜੁਨੇਜਾ)- ਪਿੰਡ ਬੁਰਜ ਸਿੱਧਵਾਂ ਵਿਖੇ ਲਡ਼ਾਈ ਕਰ ਰਹੇ ਵਿਅਕਤੀਆਂ ਨੂੰ ਹਟਾਉਣ ’ਤੇ ਹਮਲਾਵਰਾਂ ਨੇ ਛੁਡਵਾਉਣ  ਆਏ  ਵਿਅਕਤੀ  ਦੀ ਹੀ ਕੁੱਟ-ਮਾਰ ਕਰ ਦਿੱਤੀ। 
ਇਸ ਸਬੰਧੀ ਕੰਵਲਜੀਤ ਰਾਮ ਪੁੱਤਰ ਜੋਗਿੰਦਰ ਰਾਮ ਨੇ ਕਬਰਵਾਲਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਲਡ਼ਾਈ ਵਾਲੇ ਦਿਨ ਰੋਟੀ ਖਾ ਕੇ ਪਿੰਡ ਬੁਰਜ ਸਿੱਧਵਾਂ ਤੋਂ ਡੱਬਵਾਲੀ ਢਾਬ ਨੂੰ ਜਾਣ ਵਾਲੀ ਲਿੰਕ ਸਡ਼ਕ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਅਮਨਦੀਪ ਸਿੰਘ, ਕਿਰਨਦੀਪ ਕੌਰ, ਅਮਨਦੀਪ ਸਿੰਘ ਦਾ ਸਾਲਾ ਗੁਰਜੀਤ ਸਿੰਘ, ਕੁਲਵੀਰ ਸਿੰਘ, ਅਵਤਾਰ ਸਿੰਘ, ਬਿੱਛੂ, ਗੁਰਪ੍ਰੀਤ ਸਿੰਘ ਗੋਪੀ  ਅਤੇ ਲਵਪ੍ਰੀਤ ਸਿੰਘ ਫੱਕਰ ਹੱਥ ਵਿਚ ਡਾਂਗਾਂ ਲੈ ਕੇ ਕਿਸੇ ਨਾਲ ਲਡ਼ ਰਹੇ ਸਨ। ਇਸ ਸਮੇਂ ਜਦੋਂ ਮੁੱਦਈ ਪੀੜਤ ਨੂੰ ਨੂੰ ਛੁਡਵਾਉਣ ਲੱਗਾ ਤਾਂ ਉਕਤ ਸਾਰਿਆਂ ਨੇ ਉਸ ਉੱਪਰ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਦੇ ਵੀ ਸੱਟਾਂ ਲੱਗੀਆਂ। ਕਬਰਵਾਲਾ ਪੁਲਸ ਨੇ ਕੰਲਵਜੀਤ ਰਾਮ ਦੇ ਬਿਆਨਾਂ ’ਤੇ ਉਕਤ ਸਾਰੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। 


Related News