ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ 7 ਨਾਮਜ਼ਦ

Sunday, Nov 04, 2018 - 06:43 AM (IST)

ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ 7 ਨਾਮਜ਼ਦ

ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ, ਆਵਲਾ)– ਕਥਿਤ ਰੂਪ ’ਚ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਕੇ ਜ਼ਖਮੀ ਅਤੇ ਕੁੱਟ-ਮਾਰ ਕਰਨ ਦੇ ਦੋਸ਼ ’ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 2 ਅਣਪਛਾਤਿਆਂ ਸਮੇਤ 7 ਲੋਕਾਂ  ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁੱਦਈ ਸੁਖਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਝੋਕ ਟਹਿਲ ਸਿੰਘ, ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਹੈ, ਨੇ ਦੋਸ਼ ਲਾਉਂਦਿਆਂ ਦੱਸਿਆ ਕਿ 1 ਨਵੰਬਰ ਦੀ ਰਾਤ  ਕਰੀਬ ਪੌਣੇ 12 ਵਜੇ ਉਹ ਜ਼ਮੀਨ ਵਾਹ ਕੇ ਘਰ ਆਇਆ ਤੇ ਕਰੀਬ ਸਾਢੇ 12 ਵਜੇ ਉਸ ਨੇ ਲਲਕਾਰੇ ਦੀ ਅਾਵਾਜ਼ ਸੁਣੀ।  ਜਦ ਉਹ ਘਰੋਂ ਬਾਹਰ ਨਿਕਲਿਆ ਤਾਂ ਸਾਰਜ ਸਿੰਘ, ਅਮਰਜੀਤ ਸਿੰਘ, ਹਰਚੰਦ ਸਿੰਘ, ਜਸਵੀਰ ਸਿੰਘ, ਮਹਿੰਦਰ ਸਿੰਘ ਤੇ 2 ਅਣਪਛਾਤੇ ਵਿਅਕਤੀ ਘਰ ਦੇ ਬਾਹਰ ਖਡ਼੍ਹੇ ਸਨ, ਜਿਨ੍ਹਾਂ ’ਚੋਂ ਸਾਰਜ ਸਿੰਘ ਨੇ ਰਿਵਾਲਵਰ 32 ਬੋਰ ਨਾਲ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ ਤੇ ਇਕ ਫਾਇਰ ਉਸ ਦੇ ਪੱਟ ’ਚ ਲੰਘ ਗਿਆ ਤੇ ਬਾਕੀ ਵਿਅਕਤੀਆਂ ਨੇ ਉਸ ਦੀ ਕੁੱਟ-ਮਾਰ ਕੀਤੀ ਅਤੇ ਦੋਸ਼ੀਅਾਂ ਨੇ 2 ਹਵਾਈ ਫਾਇਰ ਵੀ ਕੀਤੇ। ਉਸ ਅਨੁਸਾਰ ਨਾਮਜ਼ਦ ਲੋਕਾਂ ਨੇ ਪੁਰਾਣੇ ਝਗਡ਼ੇ ਕਾਰਨ ਹਮਸਲਾਹ ਹੋ ਕੇ ਜਾਨਲੇਵਾ ਹਮਲਾ ਕੀਤਾ ਹੈ। ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News