ਕੰਪਨੀ ਦੇ ਕਰਮਚਾਰੀ ਨੂੰ ਮਾਲਕ ਦੱਸ ਕੇ ਠੱਗੇ 7 ਲੱਖ, ਤਿੰਨ ਨਾਮਜ਼ਦ

Wednesday, Sep 18, 2019 - 02:11 AM (IST)

ਕੰਪਨੀ ਦੇ ਕਰਮਚਾਰੀ ਨੂੰ ਮਾਲਕ ਦੱਸ ਕੇ ਠੱਗੇ 7 ਲੱਖ, ਤਿੰਨ ਨਾਮਜ਼ਦ

ਲੁਧਿਆਣਾ (ਰਾਮ)-ਆਪਣੀ ਕੰਪਨੀ ਦੇ ਇਕ ਕਰਮਚਾਰੀ ਨੂੰ ਕੰਪਨੀ ਦਾ ਮਾਲਕ ਦੱਸ ਕੇ ਉਸ ਦੇ ਨਾਂ 'ਤੇ ਬੈਂਕ ਅਕਾਊਂਟ ਖੁੱਲ੍ਹਵਾ ਕੇ ਕਥਿਤ ਧੋਖਾਦੇਹੀ ਕਰਨ ਵਾਲੇ 3 ਵਿਅਕਤੀਆਂ ਖਿਲਾਫ ਮੋਤੀ ਨਗਰ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਜਿਨ੍ਹਾਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਵਿਕਾਸ ਗੋਇਲ ਪੁੱਤਰ ਸੁਦੇਸ਼ ਗੋਇਲ ਵਾਸੀ ਸਰਾਭਾ ਨਗਰ, ਲੁਧਿਆਣਾ ਨੇ ਦੱਸਿਆ ਕਿ ਗੁਰਮੁਖ ਸਿੰਘ ਵਾਸੀ ਧੱਕਾ ਕਾਲੋਨੀ, ਮਾਡਲ ਟਾਊਨ, ਲੁਧਿਆਣਾ, ਰਵੀ ਅਰੋੜਾ ਪੁੱਤਰ ਸਿਕੰਦਰ ਲਾਲ ਵਾਸੀ ਮੁਹੱਲਾ ਹਰਗੋਬਿੰਦ ਨਗਰ, ਫਗਵਾੜਾ ਅਤੇ ਸੁਰੇਸ਼ ਪਾਂਡੇ ਵਾਸੀ ਚੰਡੀਗੜ੍ਹ ਰੋਡ, ਲੁਧਿਆਣਾ ਨੇ ਕਥਿਤ ਮਿਲੀਭੁਗਤ ਕਰ ਕੇ ਆਪਣੀ ਫਰਮ ਮੈਸ. ਸ੍ਰੀ ਬਾਲਾ ਜੀ ਸਾਈਕਲ ਸਟੋਰ 'ਚ ਕੰਮ ਕਰਨ ਵਾਲੇ ਸ਼ਿਵ ਕੁਮਾਰ ਨਾਂ ਦੇ ਵਿਅਕਤੀ ਦੇ ਦਸਤਾਵੇਜ਼ ਗਲਤ ਤਰੀਕੇ ਨਾਲ ਹਾਸਲ ਕਰ ਕੇ ਉਨ੍ਹਾਂ ਦੀ ਕਥਿਤ ਤੌਰ 'ਤੇ ਦੁਰਵਰਤੋਂ ਕਰਦੇ ਹੋਏ ਸ਼ਿਵ ਕੁਮਾਰ ਨੂੰ ਫਰਮ ਦਾ ਮਾਲਕ ਦੱਸਦੇ ਹੋਏ ਉਸ ਦੇ ਨਾਂ 'ਤੇ ਬੈਂਕ ਅਕਾਊਂਟ ਖੁੱਲ੍ਹਵਾ ਲਿਆ। ਜਿਸ 'ਚ ਉਨ੍ਹਾਂ ਨੇ ਵਿਕਾਸ ਗੋਇਲ ਵੱਲੋਂ ਭੇਜੇ ਗਏ ਮਾਲ ਦੇ 15 ਲੱਖ 'ਚੋਂ 7 ਲੱਖ ਰੁਪਏ ਕਥਿਤ ਤੌਰ 'ਤੇ ਹੜੱਪ ਕਰ ਲਏ। ਥਾਣਾ ਪੁਲਸ ਨੇ ਉਕਤ ਤਿੰਨਾਂ ਦੇ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Karan Kumar

Content Editor

Related News