ਸ਼ੱਕੀ ਹਾਲਾਤ ''ਚ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ''ਚ 6ਵਾਂ ਮੁਲਜ਼ਮ ਗ੍ਰਿਫ਼ਤਾਰ

Saturday, Oct 19, 2024 - 06:09 PM (IST)

ਅਬੋਹਰ (ਸੁਨੀਲ)- ਥਾਣਾ ਨੰ. 1 ਪੁਲਸ ਨੇ 27 ਸਤੰਬਰ ਨੂੰ ਜੰਮੂਬਸਤੀ ਪਿੱਛੇ ਇਕ ਕੱਚੇ ਰਸਤੇ 'ਤੇ ਸ਼ੱਕੀ ਹਾਲਾਤ ਵਿੱਚ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਉਸ ਬਾਅਦ ਦੋ ਹੋਰ ਮੁਲਜ਼ਮਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 6ਵੇਂ ਮੁਲਜ਼ਮ ਹਰਮੇਲ ਸਿੰਘ ਉਰਫ਼ ਹੈਪੀ ਡਾਕਟਰ ਪੁੱਤਰ ਕਰਨੈਲ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਗਲੀ ਨੰ. 7 ਨੂੰ 2 ਦਿਨ ਦਾ ਪੁਲਸ ਰਿਮਾਂਡ ਸਮਾਪਤ ਹੋਣ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ।

ਵਰਣਨਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਭੁਪਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨਿਓ ਧਰਮ ਨਗਰੀ ਗਲੀ ਨੰ. 1 ਅਬੋਹਰ ਨੇ ਦੱਸਿਆ ਸੀ ਕਿ ਉਸ ਦਾ ਲੜਕਾ ਮਨਿੰਦਰ ਸਿੰਘ ਉਰਫ ਸੋਨੂੰ ਮਾਡ਼ੀ ਸੰਗਤ ਵਿੱਓ ਪੈਣ ਕਾਰਨ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਗਿਆ ਸੀ ਹੁਣ ਕਰੀਬ ਦੋ ਮਹੀਨੇ ਪਹਿਲਾਂ ਤੋਂ ਨਸ਼ਾ ਕਰਨਾ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਪ੍ਰਸਿੱਧ ਕਥਾਵਾਚਕ ਦਾ ਅਮਰੀਕਾ 'ਚ ਦਿਹਾਂਤ

26 ਸਤੰਬਰ 24 ਨੂੰ ਦੁਪਹਿਰ 2 ਵਜੇ ਦੇ ਕਰੀਬ ਉਸ ਦਾ ਲੜਕਾ ਮਨਿੰਦਰ ਸਿੰਘ ਉਸ ਨੂੰ ਬਾਹਰ ਜਾਣ ਦਾ ਕਹਿ ਕੇ ਮੋਟਰਸਾਈਕਲ ’ਤੇ ਗਿਆ ਪਰ ਵਾਪਸ ਨਹੀਂ ਆਇਆ। ਜਦੋਂ ਮੈਂ ਉਸ ਦੇ ਨੰਬਰ ’ਤੇ ਵਾਰ-ਵਾਰ ਫੋਨ ਕੀਤਾ ਤਾਂ ਉਹ ਬੰਦ ਸੀ। ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਜਦੋਂ ਲੜਕਾ ਨਾ ਮਿਲਿਆ ਤਾਂ ਉਸ ਨੇ ਆਸ-ਪਾਸ ਅਤੇ ਰਿਸ਼ਤੇਦਾਰਾਂ ਵਿਚ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸੇ ਗਲੀ ਵਿਚ ਰਹਿਣ ਵਾਲਾ ਅਮਨਦੀਪ ਸਿੰਘ ਉਰਫ਼ ਸੂਰਜ ਪੁੱਤਰ ਸੁਖਦੇਵ ਸਿੰਘ ਨਾਲ ਚਲਾ ਗਿਆ ਸੀ। ਜਦੋਂ ਉਸ ਨੇ ਅਮਨਦੀਪ ਸਿੰਘ ਨੂੰ ਫੋਨ ਕਰਕੇ ਉਸ ਦੇ ਲੜਕੇ ਬਾਰੇ ਪੁੱਛਿਆ ਤਾਂ ਉਹ ਟਾਲ-ਮਟੋਲ ਕਰਦਾ ਰਿਹਾ। ਬਾਅਦ ’ਚ ਉਸ ਦੇ ਪੁੱਤਰ ਦੀ ਲਾਸ਼ ਜੰਮੂ ਬਸਤੀ ’ਚ ਗੈਸ ਗੋਦਾਮ ਦੇ ਪਿੱਛੇ ਕੱਚੀ ਸਡ਼ਕ ’ਤੇ ਪਈ ਮਿਲੀ।

ਪੁਲਸ ਨੇ ਭੁਪਿੰਦਰ ਸਿੰਘ ਦੇ ਬਿਆਨਾਂ ’ਤੇ ਅਮਨਦੀਪ ਸਿੰਘ ਉਰਫ਼ ਸੂਰਜ ਵਾਸੀ ਗਲੀ ਨੰਬਰ 1 ਨਿਊ ਧਰਮਨਗਰੀ, ਹਰਮੇਲ ਸਿੰਘ ਉਰਫ਼ ਹੈਪੀ ਡਾਕਟਰ, ਚੰਚਲ ਸਿੰਘ ਦੋਵੇਂ ਪੁੱਤਰ ਕਰਨੈਲ ਸਿੰਘ ਵਾਸੀ ਗਲੀ ਨੰਬਰ 7 ਬਾਬਾ ਜੀਵਨ ਸਿੰਘ ਨਗਰ ਅਤੇ ਸਿਮਰਨਜੀਤ ਸਿੰਘ ਉਰਫ਼ ਗੁਰੀ ਪੁੱਤਰ ਸੁਰਜੀਤ ਸਿੰਘ ਵਾਸੀ ਗਲੀ ਨੰਬਰ 1 ਬਾਬਾ ਦੀਪ ਸਿੰਘ ਨਗਰ ਅਬੋਹਰ ਖ਼ਿਲਾਫ਼ ਧਾਰਾ 103, 61 (2), 238 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਮਨਦੀਪ ਸਿੰਘ, ਚੰਚਲ ਸਿੰਘ ਅਤੇ ਸਿਮਰਨਜੀਤ ਸਿੰਘ, ਕਮਲਜੀਤ ਉਰਫ਼ ਕੋਸ਼ੂ ਪੁੱਤਰ ਕਰਨੈਲ ਸਿੰਘ ਵਾਸੀ ਗਲੀ ਨੰ. 7 ਜੀਵਨ ਸਿੰਘ ਨਗਰ, ਨਰਿੰਦਰ ਸਿੰਘ ਉਰਫ਼ ਕਾਕਾ ਪੁੱਤਰ ਨੱਥਾ ਸਿੰਘ ਵਾਸੀ ਕਰਮ ਨਗਰ ਸੀਡਫਾਰਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਨੇ ਖੁਦ ਸਾਂਭਿਆ ਮੋਰਚਾ, 2 ਹਜ਼ਾਰ ਤੋਂ ਵੱਧ ਸ਼ਰਧਾਲੂ ਡਟੇ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News