ਠੇਕੇ ’ਤੇ ਕਰਿੰਦੇ ਦੇ ਸਿਰ ’ਚ ਇੱਟ ਮਾਰ ਕੇ ਖੋਹੇ 50 ਹਜ਼ਾਰ

Sunday, Oct 23, 2022 - 04:05 AM (IST)

ਠੇਕੇ ’ਤੇ ਕਰਿੰਦੇ ਦੇ ਸਿਰ ’ਚ ਇੱਟ ਮਾਰ ਕੇ ਖੋਹੇ 50 ਹਜ਼ਾਰ

ਪਟਿਆਲਾ (ਬਲਜਿੰਦਰ) : ਸ਼ਹਿਰ ’ਚ ਇਕ ਵਿਅਕਤੀ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਕਰਿੰਦੇ ਦੇ ਸਿਰ 'ਚ ਇੱਟ ਮਾਰ ਕੇ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਿਆ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੁਕੇਸ਼ ਕੁਮਾਰ ਪੁੱਤਰ ਗੇਂਦਾ ਲਾਲ ਵਾਸੀ ਵਿੱਕੀ ਕਰਿਆਨਾ ਸਟੋਰ ਬਡੂੰਗਰ ਦੀ ਸ਼ਿਕਾਇਤ ’ਤੇ ਗੋਰਾ ਵਾਸੀ ਬਡੂੰਗਰ ਥਾਣਾ ਸਿਵਲ ਲਾਈਨ ਪਟਿਆਲਾ ਖਿਲਾਫ਼ ਇਰਾਦਾ ਕਤਲ ਅਤੇ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਹੈ।

ਮੁਕੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਸਾਥੀ ਸਮੇਤ ਠੇਕੇ ’ਤੇ ਮੌਜੂਦ ਸੀ, ਜਿਥੇ 4 ਵਿਅਕਤੀ ਆਏ, ਜਿਨ੍ਹਾਂ ’ਚੋਂ ਗੋਰਾ ਅੰਦਰ ਆ ਗਿਆ ਤੇ ਉਸ ਦੇ ਹੱਥੋਂ ਪੈਸੇ  ਝਪਟ ਕੇ ਜਾਨੋਂ ਮਾਰਨ ਦੀ ਨੀਯਤ ਨਾਲ ਉਸ ਦੇ ਸਿਰ ’ਚ ਇੱਟ ਮਾਰੀ ਅਤੇ ਉਸ ਤੋਂ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਉਕਤ ਵਿਅਕਤੀ ਦੇ ਖਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਸੰਕਟ: PM ਦੀ ਦੌੜ 'ਚ ਅੱਗੇ ਨਿਕਲੇ ਰਿਸ਼ੀ ਸੁਨਕ, ਇੰਨੇ ਸੰਸਦ ਮੈਂਬਰਾਂ ਦਾ ਮਿਲਿਆ ਸਮਰਥਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News