ਦੋ ਨਾਬਾਲਗ ਕੁੜੀਆਂ ਦਾ ਸੈਕਸ ਸ਼ੋਸ਼ਣ ਕਰਨ ਵਾਲੇ ਨੂੰ 40 ਸਾਲ ਦੀ ਕੈਦ

Friday, Aug 07, 2026 - 04:10 AM (IST)

ਦੋ ਨਾਬਾਲਗ ਕੁੜੀਆਂ ਦਾ ਸੈਕਸ ਸ਼ੋਸ਼ਣ ਕਰਨ ਵਾਲੇ ਨੂੰ 40 ਸਾਲ ਦੀ ਕੈਦ

ਮੋਹਾਲੀ (ਜੱਸੀ) - ਵਧੀਕ ਜ਼ਿਲਾ ਤੇ ਸਪੈਸ਼ਲ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਸਕੂਲ ’ਚ ਪੜ੍ਹਦੀਆਂ 11 ਸਾਲ ਤੇ ਕਰੀਬ ਸਾਢੇ 7 ਸਾਲ ਦੀਆਂ ਦੋ ਨਾਬਾਲਗ ਕੁੜੀਆਂ ਦਾ ਸੈਕਸ ਸ਼ੋਸ਼ਣ, ਅਸ਼ਲੀਲ ਹਰਕਤਾਂ ਕਰਨ, ਉਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋ ਵੱਖ-ਵੱਖ ਮਾਮਲਿਆਂ ’ਚ ਯੂ. ਪੀ. ਦੇ ਰਹਿਣ ਵਾਲੇ ਦੇਵਰਾਜ ਮੌਰੀਆ ਨੂੰ ਦੋਸ਼ੀ ਕਰਾਰ ਦਿੰਦਿਆਂ 40 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।

ਅਦਾਲਤ ਨੇ ਪਹਿਲੇ ਮਾਮਲੇ ’ਚ ਪੋਕਸੋ ਐਕਟ ਦੀ ਧਾਰਾ 6 ਤਹਿਤ 20 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ, ਆਈ.ਟੀ. ਐਕਟ ਦੀ ਧਾਰਾ 67-ਬੀ ਤਹਿਤ 5 ਸਾਲ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ ਜਦਕਿ ਧਾਰਾ 351(2) ਤਹਿਤ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਦੂਜੇ ਮਾਮਲੇ ’ਚ ਵੀ ਅਦਾਲਤ ਨੇ ਪੋਕਸੋ ਐਕਟ ਤੇ ਹੋਰ ਸਬੰਧਤ ਧਾਰਾਵਾਂ ਤਹਿਤ 20 ਸਾਲ ਕੈਦ ਤੇ 55 ਹਜ਼ਾਰ ਰੁਪਏ ਜੁਰਮਾਨਾ ਲਾਇਆ।
 


author

Inder Prajapati

Content Editor

Related News