ਚੰਡੀਗੜ੍ਹ 'ਚ ਇੱਕੋ ਪਰਿਵਾਰ ਦੇ 4 ਜੀਆਂ 'ਚ ਕੋਰੋਨਾ ਦੀ ਪੁਸ਼ਟੀ

Thursday, Jun 11, 2020 - 11:30 AM (IST)

ਚੰਡੀਗੜ੍ਹ 'ਚ ਇੱਕੋ ਪਰਿਵਾਰ ਦੇ 4 ਜੀਆਂ 'ਚ ਕੋਰੋਨਾ ਦੀ ਪੁਸ਼ਟੀ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ ਦੇ ਸੈਕਟਰ-16 ਸਥਿਤ ਇਕ ਘਰ ਦੇ 4 ਜੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ 'ਚ ਮਾਤਾ-ਪਿਤਾ, ਦਾਦਾ ਅਤੇ 5 ਸਾਲਾਂ ਦਾ ਬੱਚਾ ਸ਼ਾਮਲ ਹੈ। ਇਸ ਪਰਿਵਾਰ ਦੀ ਸੈਕਟਰ-16 ਸਥਿਤ ਕੈਮਿਸਟ ਦੀ ਦੁਕਾਨ ਹੈ, ਜਿੱਥੇ ਪਹਿਲਾਂ ਇਨ੍ਹਾਂ ਦਾ ਇਕ ਕਾਮਾ ਪਾਜ਼ੇਟਿਵ ਪਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 332 ਹੋ ਗਈ ਹੈ ਅਤੇ ਸ਼ਹਿਰ 'ਚ ਕੋਰੋਨਾ ਦੇ 38 ਮਾਮਲੇ ਸਰਗਰਮ ਹਨ।
 


author

Babita

Content Editor

Related News