ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚੋਂ 4 ਮੋਬਾਇਲ ਬਰਾਮਦ, ਮਾਮਲਾ ਦਰਜ
Sunday, Aug 18, 2024 - 06:29 PM (IST)

ਫਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ ਸੋਢੀ)- ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਤਿੰਨ ਹਵਾਲਾਤੀਆਂ ਕੋਲੋਂ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਐੈੱਸ. ਆਈ. ਸਰਵਨ ਸਿੰਘ ਨੇ ਦੱਸਿਆ ਕਿ ਰਛਪਾਲ ਗੋਇਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਪੱਤਰ ਨੰਬਰ 7512 ਮਿਤੀ 12 ਅਗਸਤ, ਪੱਤਰ ਨੰਬਰ 7534 ਮਿਤੀ 14 ਅਗਸਤ, ਪੱਤਰ ਨੰਬਰ 9460 ਮਿਤੀ 13 ਅਗਸਤ, ਪੱਤਰ ਨੰਬਰ 9464 ਮਿਤੀ 13 ਅਗਸਤ 2024, ਪੱਤਰ ਨੰਬਰ 9469 ਮਿਤੀ 13 ਅਗਸਤ 2024, ਪੱਤਰ ਨੰਬਰ 949483 ਮਿਤੀ 14 ਅਗਸਤ, ਪੱਤਰ ਨੰਬਰ 9487 ਮਿਤੀ 14 ਅਗਸਤ, ਪੱਤਰ ਨੰਬਰ 7598 ਮਿਤੀ 16 ਅਗਸਤ, ਪੱਤਰ ਨੰਬਰ 7614 ਮਿਤੀ 16 ਅਗਸਤ ਨੂੰ ਹਵਾਲਾਤੀ ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 2 ਮਜੀਠਾ ਰੋਡ ਅੰਮ੍ਰਿਤਸਰ, ਹਵਾਲਾਤੀ ਪਰਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਹਿਕ ਗੁੱਜਰਾਂ ਅਤੇ ਹਵਾਲਾਤੀ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਕੋਤੋਵਾਲ ਹਰੀਕੇ ਕੋਲੋਂ 4 ਮੋਬਾਇਲ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਰੱਖੜੀ ਮੌਕੇ ਛੁੱਟੀ ਰਹੇਗੀ ਜਾਂ ਨਹੀਂ, ਪੜ੍ਹੋ ਸਰਕਾਰ ਦੀ ਨੋਟੀਫਿਕੇਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ