ਮੰਦਰ ਦਾ ਚੜ੍ਹਾਵਾ ਚੋਰੀ ਕਰਨ ਵਾਲੇ 4 ਕਾਬੂ, ਡੇਢ ਲੱਖ ਰੁਪਏ ਤੇ ਲਾਹਣ ਬਰਾਮਦ

04/02/2022 8:13:20 PM

ਬੁਢਲਾਡਾ (ਬਾਂਸਲ) : ਸ਼ੀਤਲਾ ਮਾਤਾ ਦੇ ਮੇਲੇ ਦੌਰਾਨ ਚੜ੍ਹਾਵੇ ਦੇ ਭਰੇ ਪੈਸਿਆਂ ਦੇ ਗੱਟਿਆਂ ’ਚੋ 3 ਗੱਟੇ ਚੋਰੀ ਹੋਣ ਦੇ ਮਾਮਲੇ ’ਚ ਅੱਜ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਲੱਖਾਂ ਰੁਪਏ ਦੀ ਨਕਦੀ ਤੇ ਵੱਡੀ ਮਾਤਰਾ ’ਚ ਲਾਹਣ ਸਣੇ ਗ੍ਰਿਫ਼ਤਾਰ ਕੀਤਾ। ਡੀ. ਐੱਸ. ਪੀ. ਬੁਢਲਾਡਾ ਸੁੱਖ ਅੰਮ੍ਰਿਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੋਰੀ ਦਾ ਮਾਮਲਾ ਕੁਝ ਘੰਟਿਆਂ ’ਚ ਟ੍ਰੇਸ ਕਰ ਲਿਆ ਗਿਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਮਨਦੀਪ ਸਿੰਘ ਅਮਨਾ, ਅੰਗਰੇਜ ਸਿੰਘ, ਅੰਮ੍ਰਿਤਪਾਲ ਸਿੰਘ, ਸਤਪਾਲ ਸਿੰਘ ਵਾਸੀਆਨ ਪਿੰਡ ਕੁਲਾਣਾ ਨੂੰ 1 ਲੱਖ 52 ਹਜ਼ਾਰ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਹ ਬਰਾਮਦਗੀ ਉਕਤ ਮੁਲਜ਼ਮਾਂ ਦੇ ਘਰਾਂ ਤੋਂ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਰਾਮਦਗੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਘਰੋਂ 3 ਡਰੰਮ (600 ਲੀਟਰ ਲਾਹਣ) ਬਰਾਮਦ ਕੀਤੀ ਗਈ। ਮਾਣਯੋਗ ਅਦਾਲਤ ਨੇ ਇਨ੍ਹਾਂ ਨੂੰ 2 ਦਿਨਾ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮੌਕੇ ਐੱਸ. ਐੱਚ. ਓ. ਸਿਟੀ ਪ੍ਰਿਤਪਾਲ ਸਿੰਘ, ਮੁਨਸ਼ੀ ਸਤਿਗੁਰ ਸਿੰਘ ਸਪੈਸ਼ਲ ਸੈੱਲ ਦੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਹਰਪਾਲ ਚੀਮਾ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ’ਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ 

ਵਰਣਨਯੋਗ ਹੈ ਕਿ 31 ਮਾਰਚ-1 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਮੇਲੇ ਦੌਰਾਨ ਇਕੱਠਾ ਹੁੰਦਾ ਚੜ੍ਹਾਵਾ 26 ਗੱਟਿਆਂ ’ਚ ਭਰ ਕੇ ਇਕ ਲੋਹੇ ਦੀ ਪੇਟੀ ’ਚ ਬੰਦ ਕਰਕੇ ਕਮਰੇ ਵਿੱਚ ਰੱਖਿਆ ਗਿਆ ਸੀ ਪਰ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਮਰੇ ਦੀ ਕੰਧ ’ਚ ਪਾੜ ਲਗਾ ਕੇ ਪੇਟੀ ਦੇ ਜਿੰਦਰਾ ਤੋੜ ਕੇ ਚੜ੍ਹਾਵੇ ਦੇ 3 ਗੱਟਿਆਂ ਨੂੰ ਚੋਰੀ ਕਰ ਲਿਆ ਗਿਆ। ਮੰਦਰ ਕਮੇਟੀ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ, ਜਿਸ ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।


Manoj

Content Editor

Related News