ਭਾਖੜਾ ਨਹਿਰ 'ਚ ਰੁੜੇ 3 ਵਿਦਿਆਰਥੀ, 2 ਲਾਪਤਾ

Saturday, Mar 30, 2019 - 07:19 PM (IST)

ਫ਼ਤਹਿਗੜ੍ਹ ਸਹਿਬ,(ਬਿਪਨ): ਭਾਖੜਾ ਨਹਿਰ ਦੀ ਗੰਢਾ ਖੇੜੀ ਪੁਲੀ ਕੋਲ ਅਠਖੇਲੀਆਂ ਕਰਦੇ ਦੇਸ਼ ਭਗਤ ਕਾਲਜ ਦੇ 3 ਵਿਦਿਆਰਥੀ ਨਹਿਰ 'ਚ ਡਿੱਗ ਗਏ, ਜਿਨ੍ਹਾਂ 'ਚੋਂ 1 ਨੌਜਵਾਨ ਤਾਂ ਬੱਚ ਨਿਕਲਿਆ ਪਰ 2 ਨੌਜਵਾਨ ਹਾਲੇ ਤੱਕ ਲਾਪਤਾ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਗੌਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

PunjabKesariਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਭਗਤ ਕਾਲਜ ਵਿਖੇ ਬੀ. ਏ. ਐਮ. ਐਸ. ਭਾਗ ਤੀਜਾ ਦੇ ਵਿਦਿਆਰਥੀ ਫਰੀਦ ਹਸਨ ਅੰਸਾਰੀ ਪੁੱਤਰ ਰੁਸਤਮ ਅਲੀ ਅੰਸਾਰੀ ਵਾਸੀ ਦੇਹਰਾਦੂਨ (ਉਤਰਾਖੰਡ), ਹਨੀ ਤਿਆਗੀ ਪੁੱਤਰ ਰਾਜਿੰਦਰ ਤਿਆਗੀ ਮੁਜ਼ੱਫਰਨਗਰ (ਯੂ.ਪੀ.) ਅਤੇ ਪ੍ਰਣਵ ਵਾਸੀ ਪਠਾਨਕੋਟ ਤਿਨੋਂ ਗੰਢਾ ਖੇੜੀ ਦੀ ਭਾਖੜਾ ਨਹਿਰ ਕੋਲ ਸੀ, ਇਨ੍ਹਾਂ 'ਚੋਂ ਇਕ ਨੇ ਜਦੋਂ ਹੱਥ ਥੋਣ ਲਈ ਪੌੜੀਆਂ ਹੇਠਾਂ ਉਤਰ ਕੇ ਪਾਣੀ ਨੂੰ ਹੱਥ ਪਾਇਆ ਤਾਂ ਉਹ ਨਹਿਰ 'ਚ ਹੀ ਰੁੜ ਗਿਆ, ਜਿਸ ਨੂੰ ਬਚਾਉਣ ਲਈ ਬਾਕੀ ਦੇ ਦੋਵੇਂ ਨੌਜਵਾਨ ਵੀ ਕ੍ਰਮਵਾਰ ਉਸ ਨੂੰ ਬਚਾਉਣ ਲਈ ਨਹਿਰ 'ਚ ਕੁੱਦ ਗਏ, ਜਿਨ੍ਹਾਂ 'ਚੋਂ ਪ੍ਰਣਵ ਤਾਂ ਬੱਚ ਨਿਕਲਿਆ ਪਰ ਬਾਕੀ ਦੇ ਦੋ ਵਿਦਿਆਰਥੀ ਲਾਪਤਾ ਦੱਸੇ ਜਾ ਰਹੇ ਹਨ।

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਤਿਨੋਂ ਨੌਜਵਾਨਾਂ 'ਚੋਂ ਇਕ ਨੌਜਵਾਨ ਸਹੀ ਸਲਾਮਤ ਹੈ ਪਰ ਬਾਕੀ ਦੇ 2 ਨੌਜਵਾਨਾਂ ਦੀ ਭਾਲ ਸਰਗਰਮੀਂ ਨਾਲ ਜਾਰੀ ਹੈ।


Related News