3 ਨਕਾਬਪੋਸ਼ਾਂ ਨੇ ਕੀਤਾ ਵਿਅਕਤੀ ’ਤੇ ਹਮਲਾ
Thursday, Jan 17, 2019 - 01:29 AM (IST)
ਪੱਖੋ ਕਲਾਂ,ਤਪਾ ਮੰਡੀ, (ਰਜਿੰਦਰ, ਸ਼ਾਮ)- ਅੱਜ ਸਵੇਰੇ ਤਾਜੋਕੇ-ਪੱਖੋ ਰੋਡ ਉਪਰ 3 ਨਕਾਬਪੋਸ਼ ਵਿਅਕਤੀਅਾਂ ਵੱਲੋਂ ਪੈਟਰੋਲ ਪੰਪ ’ਤੇ ਕੰਮ ਕਰਦੇ ਵਿਅਕਤੀ ’ਤੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਹਮਲਾ ਕਰਨ ਦੀ ਖਬਰ ਹੈ। ਥਾਣਾ ਰੂਡ਼ੇਕੇ ਕਲਾਂ ਦੀ ਪੁਲਸ ਮੁਤਾਬਕ ਲੱਖਾ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਤਾਜੋਕੇ ਜੋ ਕਿ ਪੱਖੋਂ ਕਲਾਂ ਪੈਟਰੋਲ ਪੰਪ ’ਤੇ ਕਲਰਕ ਦਾ ਕੰਮ ਕਰਦਾ ਹੈ, ਉਪਰ ਅੱਜ ਸਵੇਰੇ ਤਿੰਨ ਨਾਕਾਬਪੋਸ਼ ਵਿਅਕਤੀਅਾਂ ਨੇ ਲੁੱਟ-ਖੋਹ ਕਰਨ ਦੇ ਨਾਂ ਹੇਠ ਹਮਲਾ ਕਰ ਦਿੱਤਾ, ਜਿਸ ਨਾਲ ਉਕਤ ਵਿਅਕਤੀ ਦੀ ਕਾਰ ਦੇ ਸ਼ੀਸ਼ੇ ਤੇ ਲੱਖਾ ਸਿੰਘ ਦੀਅਾਂ ਉਂਗਲੀਅਾਂ ’ਤੇ ਸੱਟ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਪੁਲਸ ਤਿੰਨਾਂ ਨਕਾਬਪੋਸ਼ਾਂ ਦੀ ਭਾਲ ’ਚ ਲੱਗੀ ਹੋਈ ਸੀ।