ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਨੂੰ 2 ਸਾਲ ਦੀ ਕੈਦ ਅਤੇ ਜੁਰਮਾਨਾ
Saturday, Jul 20, 2019 - 01:55 AM (IST)

ਅਬੋਹਰ (ਜ.ਬ)-ਮਾਣਯੋਗ ਜੱਜ ਮੈਡਮ ਮੇਘਾ ਧਾਰੀਵਾਲ ਦੀ ਅਦਾਲਤ 'ਚ ਸਰਕਾਰੀ ਵਕੀਲ ਆਰ. ਐੱਸ. ਜੋਸਨ, ਵਿਨੋਦ ਕੁਮਾਰ ਅਤੇ ਪੁਲਸ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਦੂਜੇ ਪਾਸੇ ਦੋਸ਼ੀ ਓਮ ਪ੍ਰਕਾਸ਼ ਪੁੱਤਰ ਮੋਤੀ ਰਾਮ ਵਾਸੀ ਕਲਰਖੇੜਾ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਓਮ ਪ੍ਰਕਾਸ਼ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।