ਬਲੈਕਮੇਲਿੰਗ ਦੇ ਦੋਸ਼ ''ਚ 2 ਵਿਅਕਤੀਆਂ ਸਮੇਤ ਔਰਤ ਗ੍ਰਿਫਤਾਰ

07/21/2019 2:34:40 AM

ਜਲਾਲਾਬਾਦ, (ਸੇਤੀਆ)— ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਬਸਤੀ ਭੁੰਮਣ ਸ਼ਾਮ ਦੇਰ ਰਾਤ ਬਲੈਕਮੇਲਿੰਗ ਦੇ ਦੋਸ਼ 'ਚ 2 ਵਿਅਕਤੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੱਪੜਾ ਵਪਾਰੀ ਦੇਸ ਰਾਜ ਪੁੱਤਰ ਗਣੇਸ਼ਾ ਰਾਮ ਵਾਸੀ ਗੁਰੂਹਰਸਹਾਏ ਜੋ ਹਾਲ ਜਲਾਲਾਬਾਦ ਕੱਪੜੇ ਦਾ ਦੁਕਾਨਦਾਰ ਹੈ। ਉਸ ਨੂੰ ਸ਼ਨੀਵਾਰ ਦੇਰ ਰਾਤ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਘਰ ਕਿਸੇ ਦਾ ਰਿਸ਼ਤਾ ਕਰਵਾਉਣ ਲਈ ਬੁਲਾਇਆ। ਜਿਸ ਵੇਲੇ ਦੇਸ ਰਾਜ ਉਹਨਾਂ ਦੇ ਘਰ ਕੋਲ ਪਹੁੰਚਿਆ ਤਾਂ ਗੱਲਬਾਤ ਕਰਦਿਆਂ ਦੌਰਾਨ ਉਸ ਨੂੰ ਉਕਤ ਵਿਅਕਤੀ ਘਰ ਅੰਦਰ ਲੈ ਗਏ। ਦੇਸ ਰਾਜ ਨੇ ਦੱਸਿਆ ਕੇ ਅੰਦਰ ਜਾਂਦੇ ਹੀ ਉਕਤ ਵਿਅਕਤੀਆਂ ਵਲੋਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਤੇ ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਹਨਾਂ ਵਲੋਂ ਉਸ ਕੋਲੋਂ 3 ਮੁੰਦਰੀਆਂ 50 ਹਜ਼ਾਰ ਰੁਪਏ ਨਕਦ ਤੇ ਖਾਲੀ ਅਸ਼ਟਾਮਾਂ 'ਤੇ ਹਸਤਾਖਰ ਕਰਵਾ ਲਏ ਗਏ ਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਲੱਗੇ। ਪਿੰਡ ਦੇ ਸਰਪੰਚ ਵੇਦ ਪ੍ਰਕਾਸ ਨੇ ਦੱਸਿਆ ਕੇ ਪਿੰਡ 'ਚ ਜਦ ਲੜਾਈ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਨੇ ਪੁਲਸ ਨੂੰ ਫੋਨ 'ਤੇ ਇਤਲਾਹ ਦਿੱਤੀ। ਇਸ ਦੌਰਾਨ ਜ਼ਖਮੀ ਹਾਲਤ 'ਚ ਦੇਸ ਰਾਜ ਕਿਸੇ ਤਰ੍ਹਾਂ ਬਾਹਰ ਨਿਕਲਣ 'ਚ ਸਫਲ ਹੋ ਗਿਆ । ਜਿਸ ਤੋਂ ਬਾਅਦ ਮੌਕੇ 'ਤੇ ਰਾਤ ਦੀ ਗਸ਼ਤ ਕਰ ਰਹੇ ਪੀ. ਸੀ. ਆਰ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੰਦਰੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ 3 ਮੁੰਦਰੀਆਂ ਤੇ ਅਸਟਾਮ, ਤਿੰਨ ਛੋਟੇ ਮੋਬਾਈਲ ਬਰਾਮਦ ਕੀਤੇ ਗਏ ਹਨ।


KamalJeet Singh

Content Editor

Related News