ਸਰੀਆ ਖੁੱਭਣ ਨਾਲ 2 ਬੱਚਿਆਂ ਦੇ ਪਿਉ ਦੀ ਮੌਤ
Monday, Oct 22, 2018 - 05:43 AM (IST)

ਮੋਗਾ, (ਆਜ਼ਾਦ)- ਪਿੰਡ ਲਲਿਹਾਂਦੀ ਵਿਖੇ ਨਿਰਮਲ ਸਿੰਘ (34), ਜੋ ਦੋ ਬੱਚਿਆਂ ਦਾ ਪਿਉ ਹੈ, ਦੀ ਪੇਟ ’ਚ ਸਰੀਆ ਖੁੱਭਣ ਨਾਲ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਫਤਿਹਗਡ਼੍ਹ ਪੰਜਤੂਰ ਦੇ ਮੁੱਖ ਅਫਸਰ ਕਸ਼ਮੀਰ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਮ੍ਰਿਤਕ ਦੇਹ ਸੰਭਾਲ ਕੇਂਦਰ ਸਿੰਘਾਂਵਾਲਾ ਵਿਖੇ ਰੱਖਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।