ਕੇਂਦਰੀ ਜੇਲ੍ਹ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ''ਤੇ 2 ਹਵਾਲਾਤੀ ਨਾਮਜ਼ਦ

08/18/2022 6:30:34 PM

ਬਠਿੰਡਾ (ਸੁਖਵਿੰਦਰ) : ਕੇਂਦਰੀ ਜੇਲ੍ਹ 'ਚ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ’ਚ ਥਾਣਾ ਕੈਂਟ ਵਲੋਂ 2 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਜਸਪਾਲ ਸਿੰਘ ਕੇਂਦਰੀ ਜੇਲ੍ਹ ਨੇ ਥਾਣਾ ਕੈਂਟ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਹਵਾਲਾਤੀ ਤਰਸੇਮ ਸਿੰਘ ਅਤੇ ਹਵਾਲਾਤੀ ਹਰਪ੍ਰੀਤ ਸਿੰਘ ਕੇਦਰੀ ਜੇਲ੍ਹ 'ਚ ਬੰਦ ਹਨ।

ਇਹ ਵੀ ਪੜ੍ਹੋ : ਫ਼ੋਨ ’ਤੇ ਧਮਕੀ ਭਰੇ ਮੈਸੇਜ ਭੇਜ ਫਿਰੌਤੀਆਂ ਮੰਗਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਨੇ ਜੇਲ੍ਹ ਅੰਦਰ ਜੰਗਲੇ 'ਚ ਲੱਗੀਆਂ ਲੋਹੇ ਦੀਆਂ ਪੱਤੀਆਂ ਤੋੜ ਦਿੱਤੀਆਂ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਮੁਲਜ਼ਮਾਂ ਨੇ ਜੇਲ੍ਹ ਦੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ। ਪੁਲਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Manoj

Content Editor

Related News