ਘਰ ’ਚੋਂ 172 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ, ਮੁਲਜ਼ਮ ਫ਼ਰਾਰ

02/03/2022 3:42:23 PM

ਸੰਗਰੂਰ (ਬੇਦੀ)-ਪੁਲਸ ਨੇ ਪਿੰਡ ਸਾਰੋਂ ਦੇ ਇਕ ਘਰ ’ਚੋਂ 172 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ, ਜਦਕਿ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਸਦਰ ਸੰਗਰੂਰ ਦੀ ਪੁਲਸ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸੰਗਰੂਰ ਦੀਆਂ ਹਦਾਇਤਾਂ ਮੁਤਾਬਿਕ ਸ. ਥ. ਕਮਲਜੀਤ ਸਿੰਘ ਵੱਲੋਂ ਮੁਖ਼ਬਰੀ ਮਿਲਣ ’ਤੇ ਸਮੇਤ ਪੁਲਸ ਪਾਰਟੀ ਅਤੇ ਮਨੋਜ ਕੁਮਾਰ ਇੰਸਪੈਕਟਰ ਆਬਕਾਰੀ ਵਿਭਾਗ ਦੇ ਰੁੱਕਾ ਭੇਜ ਕੇ ਮੁਕੱਦਮਾ ਨੰਬਰ 16 ਮਿਤੀ  2.02.2022 ਅ/ਧ 61/1/14 ਐਕਸਾਈਜ਼ ਐਕਟ ਥਾਣਾ ਸਦਰ ਸੰਗਰੂਰ ਬਰਖਿਲਾਫ ਚਰਨਜੀਤ ਸਿੰਘ ਉਰਫ ਚਰਨਾ ਪੁੱਤਰ ਅਮਰਜੀਤ ਸਿੰਘ ਵਾਸੀ ਸਾਰੋਂ ਦੇ ਖ਼ਿਲਾਫ਼ ਦਰਜ ਕਰਵਾਇਆ ਗਿਆ ਤੇ ਸ. ਥ. ਕਮਲਜੀਤ ਸਿੰਘ ਵੱਲੋਂ ਮਨੋਜ ਕੁਮਾਰ ਇੰਸਪੈਕਟਰ ਆਬਕਾਰੀ ਵਿਭਾਗ ਤੇ ਪੁਲਸ ਪਾਰਟੀ ਨਾਲ ਚਰਨਜੀਤ ਸਿੰਘ ਉਰਫ ਚਰਨਾ ਉਕਤ ਦੇ ਘਰ ਰੇਡ ਕੀਤੀ ਗਈ।

ਇਸ ਦੌਰਾਨ ਚਰਨਜੀਤ ਸਿੰਘ ਉਰਫ ਚਰਨਾ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਿਆ। ਚਰਨਜੀਤ ਸਿੰਘ ਦੇ ਘਰ ’ਚ ਪੇਟੀ ’ਚੋਂ ਅਤੇ ਹੋਰ 172 ਡੱਬੇ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਹੋਈ। ਚਰਨਜੀਤ ਖ਼ਿਲਾਫ ਇਸ ਤੋਂ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। 


Manoj

Content Editor

Related News