ਫਿਰੋਜ਼ਪੁਰ 'ਚ ਇਨ੍ਹਾਂ ਥਾਵਾਂ 'ਤੇ ਅਮਨ-ਸ਼ਾਂਤੀ ਨਾਲ ਵੋਟਿੰਗ ਜਾਰੀ, ਜਾਣੋ ਹੁਣ ਤੱਕ ਦੀ ਵੋਟਿੰਗ ਫ਼ੀਸਦੀ

Sunday, Jul 05, 2026 - 03:04 PM (IST)

ਫਿਰੋਜ਼ਪੁਰ 'ਚ ਇਨ੍ਹਾਂ ਥਾਵਾਂ 'ਤੇ ਅਮਨ-ਸ਼ਾਂਤੀ ਨਾਲ ਵੋਟਿੰਗ ਜਾਰੀ, ਜਾਣੋ ਹੁਣ ਤੱਕ ਦੀ ਵੋਟਿੰਗ ਫ਼ੀਸਦੀ

ਜਲਾਲਾਬਾਦ (ਵੈੱਬ ਡੈਸਕ, ਬੰਟੀ ਦਹੂਜਾ, ਆਦਰਸ਼, ਜੋਸਨ) : ਫਿਰੋਜ਼ਪੁਰ ਦੇ ਗੁਰੂਹਰਸਹਾਏ ਨਗਰ ਕੌਂਸਲ, ਜਲਾਲਾਬਾਦ ਨਗਰ ਕੌਂਸਲ ਅਤੇ ਮਮਦੋਟ ਨਗਰ ਪੰਚਾਇਤ ਲਈ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਜਾਰੀ ਹੈ। ਲੋਕ ਭਿਆਨਕ ਗਰਮੀ ਦੇ ਬਾਵਜੂਦ ਵੀ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪੁੱਜ ਰਹੇ ਹਨ। ਜੇਕਰ ਵੋਟਿੰਗ ਫ਼ੀਸਦੀ ਦੀ ਗੱਲ ਕਰੀਏ ਤਾਂ ਸਵੇਰੇ 10 ਵਜੇ ਤੱਕ ਜਲਾਲਾਬਾਦ 'ਚ 21.07 ਫ਼ੀਸਦੀ ਵੋਟਿੰਗ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਮਮਦੋਟ 'ਚ 60 ਫ਼ੀਸਦੀ ਵੋਟਿੰਗ

ਜੇਕਰ ਮਮਦੋਟ ਦੀ ਗੱਲ ਕੀਤੀ ਜਾਵੇਗਾ ਤਾਂ ਇੱਥੇ ਹੁਣ ਤੱਕ 60 ਫ਼ੀਸਦੀ ਵੋਟ ਫ਼ੀਸਦੀ ਦਰਜ ਕੀਤੀ ਗਈ ਹੈ।

ਗੁਰੂਹਰਸਹਾਏ 'ਚ ਦੁਪਹਿਰ 2 ਵਜੇ ਤੱਕ 49.83 ਫ਼ੀਸਦੀ ਵੋਟਿੰਗ 

ਗੁਰੂਹਰਸਹਾਏ 'ਚ ਦੁਪਹਿਰ 2 ਵਜੇ ਤੱਕ ਨਗਰ ਕੌਂਸਲ ਦੀਆਂ ਚੋਣਾਂ ਲਈ 49.83 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਹ ਵੋਟਿੰਗ ਫ਼ੀਸਦੀ ਸਵੇਰੇ 10 ਵਜੇ ਤੱਕ 16.47 ਫ਼ੀਸਦੀ ਸੀ, ਜਦੋਂ ਕਿ ਦੁਪਹਿਰ 12 ਵਜੇ ਤੱਕ ਇਹ 34.53 ਫ਼ੀਸਦੀ ਦਰਜ ਕੀਤੀ ਗਈ।

ਜਲਾਲਾਬਾਦ 'ਚ ਦੁਪਹਿਰ 12 ਵਜੇ ਤੱਕ 42.23 ਫ਼ੀਸਦੀ ਵੋਟਿੰਗ

ਜੇਕਰ ਜਲਾਲਾਬਾਦ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਜਿੱਥੇ ਸਵੇਰੇ 10 ਵਜੇ ਤੱਕ ਇੱਥੇ 21.07 ਫ਼ੀਸਦੀ ਵੋਟਿੰਗ ਹੋਈ ਸੀ, ਉੱਥੇ ਹੀ ਇਹ ਵੋਟਿੰਗ ਫ਼ੀਸਦੀ ਦੁਪਹਿਰ 12 ਵਜੇ ਤੱਕ 42.23 ਫ਼ੀਸਦੀ 'ਤੇ ਪੁੱਜ ਗਈ। ਲੋਕਾਂ ਵਲੋਂ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ।

ਗੁਰੂਹਰਸਹਾਏ 'ਚ 10 ਵਜੇ ਤੱਕ 16.47 ਫ਼ੀਸਦੀ ਵੋਟਿੰਗ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਵੱਖ-ਵੱਖ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਐੱਸ. ਡੀ. ਐੱਮ.-ਕਮ-ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 10 ਵਜੇ ਤੱਕ ਨਗਰ ਕੌਂਸਲ ਚੋਣਾਂ 'ਚ 16.47 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ, ਪਾਵਰਕਾਮ ਦਫ਼ਤਰ 'ਚ...

ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਚੱਲ ਰਹੀ ਹੈ ਅਤੇ ਸਾਰੇ ਪੋਲਿੰਗ ਬੂਥਾਂ 'ਤੇ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਲੋਕ ਗਰਮੀ 'ਚ ਵੀ ਵੱਧ-ਚੜ੍ਹ ਕੇ ਵੋਟਾਂ ਪਾ ਰਹੇ ਹਨ ਕਿਉਂਕਿ 34 ਸਾਲ ਬਾਅਦ ਚੋਣਾਂ ਹੋਈਆਂ ਹਨ। ਲੋਕਾਂ ਨੂੰ ਵੋਟ ਪਾਉਣ 'ਚ ਬੜੀ ਖੁਸ਼ੀ ਮਿਲ ਰਹੀ ਹੈ ਅਤੇ ਉਨ੍ਹਾਂ 'ਚ ਜੋਸ਼ ਭਰਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News