ਦਸਵੀਂ ਦੇ ਨਤੀਜਿਆਂ’ਚ ਮਲੂਕਾ ਕੰਨਿਆ ਸਕੂਲ ਨੇ ਮਾਰੀ ਬਾਜ਼ੀ
Sunday, May 28, 2023 - 05:28 PM (IST)

ਭਗਤਾ ਭਾਈ (ਢਿੱਲੋਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਸਲਾਨਾ ਨਤੀਜੇ ਐਲ਼ਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ਵਿਚ ਸਰਕਾਰੀ (ਕੰਨਿਆਂ) ਸੈਕੰਡਰੀ ਸਕੂਲ ਮਲੂਕਾ (ਬਠਿੰਡਾ) ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਪਰਮਜੀਤ ਸਿੰਘ ਜਮਾਤ ਦਸਵੀਂ ‘ਏ’ ਨੇ 650 ਵਿੱਚੋਂ 636 ਅੰਕ ਪ੍ਰਾਪਤ ਕਰਕੇ (97.84%) ਮੈਰਿਟ ਲਿਸਟ ਵਿਚੋਂ 12ਵਾਂ ਰੈਂਕ ਪ੍ਰਾਪਤ ਕਰਕੇ ਮਲੂਕਾ (ਕੰਨਿਆਂ) ਸੈਕੰਡਰੀ ਸਕੂਲ ਅਤੇ ਮਾਪਿਆਂ ਦਾ ਨਾਂ ਪੂਰੇ ਪੰਜਾਬ ਵਿਚ ਚਮਕਾਇਆ ਹੈ । ਇਸ ਮੁਬਾਰਕ ਮੌਕੇ ’ਤੇ ਇਲਾਕੇ ਦੇ ਐੱਮ. ਐੱਲ਼. ਏ. ਬਲਕਾਰ ਸਿੰਘ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਨਵਤੇਜ ਕੌਰ ਵਿਰਕ ਨੇ ਵਿਦਿਆਰਥਣ ਗੁਰਲੀਨ ਕੌਰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਜਸਵੰਤ ਸਿੰਘ ਨੇ ਦੂਸਰਾ ਸਥਾਨ 95.69% ਅੰਕ ਅਤੇ ਹਰਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਨੇ ਤੀਸਰਾ ਸਥਾਨ 95.53% ਅੰਕਾਂ ਨਾਲ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਤੀਜਾ 100% ਰਿਹਾ ਹੈ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲੱਖਾ ਸਿੰਘ, ਮੱਖਣ ਸਿੰਘ, ਹਰਬੰਸ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਦਾਰਾ ਸਿੰਘ, ਹਰਕੰਵਲਪ੍ਰੀਤ ਸਿੰਘ, ਗੁਰਸੇਵਕ ਸਿੰਘ, ਚਰਨਜੀਤ ਸਿੰਘ, ਖੁਸ਼ਬਹਾਲ ਸਿੰਘ, ਭੂਰਾ ਸਿੰਘ ਅਤੇ ਬਲਦੇਵ ਸਿੰਘ ਹਾਜ਼ਰ ਸਨ। ਉਨ੍ਹਾਂ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥਣ ਗੁਰਲੀਨ ਕੌਰ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ , ਪਾਰਟੀ ਦੇ ਸੀਨੀਅਰ ਆਗੂ ਅਤੇ ਵਿਦਿਆਰਥਣ ਗੁਰਲੀਨ ਕੌਰ ਦੇ ਜਮਾਤ ਇੰਚਾਰਜ ਮੈਡਮ ਪਰਦੀਪ ਕੌਰ (ਮੈਥ ਮਿਸਟ੍ਰੈੱਸ) ਅਤੇ ਸਮੂਹ ਸਟਾਫ ਹਾਜ਼ਰ ਰਿਹਾ।