C.B.S.E.: 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ ਸ਼ੁਰੂ

02/14/2020 8:30:03 PM

ਪਟਿਆਲਾ, (ਪ੍ਰਤਿਭਾ)— ਸੀ. ਬੀ. ਐੱਸ. ਈ. ਦੇ 10ਵੀਂ ਤੇ 12ਵੀਂ ਕਲਾਸ ਦੀ ਪ੍ਰੀਖਿਆ ਜ਼ਿਲ੍ਹੇ ਦੇ ਸੈਂਟਰ 'ਚ 20 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਹੋਰ ਕਈ ਜ਼ਿਲਿਆਂ 'ਚ ਆਪਸ਼ਨਲ ਸਬਜੈਕਟਸ ਦੇ ਪੇਪਰ 15 ਫਰਵਰੀ ਤੋਂ ਹੋ ਰਹੇ ਹਨ ਪਰ ਪਟਿਆਲਾ 'ਚ ਪੇਪਰ 20 ਨੂੰ ਹੀ ਸ਼ੁਰੂ ਹੋਣਗੇ। ਜ਼ਿਲ੍ਹੇ 'ਚ ਇਸ ਵਾਰ 19 ਸੈਂਟਰ ਬਣਾਏ ਗਏ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 2 ਸੈਂਟਰ ਵਧੇ ਹਨ। ਪਿਛਲੀ ਵਾਰ 17 ਸੈਂਟਰ ਬਣਾਏ ਗਏ ਸਨ, ਉਥੇ ਇਨ੍ਹਾਂ ਸੈਂਟਰਾਂ 'ਚ 11 ਹਜ਼ਾਰ ਤੋਂ ਵੱਧ ਸਟੂਡੈਂਟਸ ਪ੍ਰੀਖਿਆ ਦੇਣਗੇ। ਅਜਿਹੇ 'ਚ ਸਭ ਤੋਂ ਵੱਡੀ ਅਤੇ ਅਹਿਮ ਗੱਲ ਜੋ ਕਿ ਅਥਾਰਟੀ ਵਲੋਂ ਇਸ ਵਾਰ ਵੀ ਕਹੀ ਜਾ ਰਹੀ ਹੈ ਕਿ ਪ੍ਰੀਖਿਆ ਕੇਂਦਰ 'ਚ ਸਮੇਂ ਤੋਂ ਪਹਿਲਾਂ ਪਹੁੰਚ ਜਾਣ ਨਹੀਂ ਤਾਂ ਪਿਛਲੇ ਸਾਲ ਕਈ ਸਟੂਡੈਂਟਸ ਦੀ ਤਰ੍ਹਾਂ ਕਿਤੇ ਇਸ ਵਾਰ ਵੀ ਸਟੂਡੈਂਟਸ ਐਂਟਰੀ ਤੋਂ ਵਾਂਝੇ ਰਹਿ ਜਾਣਗੇ।

ਪਿਛਲੇ ਸਾਲ ਕਈ ਸਟੂਡੈਂਟਸ ਨੂੰ ਨਹੀਂ ਮਿਲਿਆ ਸੀ ਪ੍ਰਵੇਸ਼
ਦੱਯਣਯੋਗ ਹੈ ਕਿ ਪਿਛਲੇ ਸਾਲ ਹੀ ਬੋਰਡ ਨੇ ਇਹ ਫੈਸਲਾ ਲੈ ਲਿਆ ਸੀ ਕਿ ਸਵੇਰੇ 10 ਵਜ ਕੇ 1 ਮਿੰਟ 'ਤੇ ਹੀ ਵਿਦਿਆਰਥੀ ਨੂੰ ਪ੍ਰੀਖਿਆ ਸੈਂਟਰ 'ਚ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ। ਇਸ ਲਈ ਵਿਦਿਆਰਥੀ 10 ਵਜੇ ਤੋਂ ਪਹਿਲਾਂ ਹੀ ਸੈਂਟਰ 'ਚ ਹੋਣਾ ਚਾਹੀਦਾ ਹੈ। ਇਸ ਫੈਸਲੇ ਨੂੰ ਸਖਤੀ ਨਾਲ ਲਾਗੂ ਵੀ ਕੀਤਾ ਗਿਆ ਸੀ ਤੇ ਕਈ ਸਟੂਡੈਂਟਸ ਅਜਿਹੇ ਸੀ ਜੋ ਕਿ 2 ਤੋਂ 4 ਮਿੰਟ ਲੇਟ ਪਹੁੰਚੇ ਤੇ ਉਨ੍ਹਾਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਹੈ। ਇਸ ਕਾਰਨ ਸਟੂਡੈਂਟਸ ਦੇ ਪੂਰੇ ਸਾਲ ਦੀ ਮਿਹਨਤ ਵੀ ਖਰਾਬ ਹੋਈ। ਇਸ ਲਈ ਇਸ ਵਾਰ ਵੀ ਸਾਰੇ ਜ਼ਿਲ੍ਹਾ ਕੁਆਰਡੀਨੇਟਰਾਂ ਨੇ ਪਹਿਲਾਂ ਤੋਂ ਹੀ ਹਦਾਇਤ ਦੇ ਦਿੱਤੀ ਹੈ ਕਿ ਬੋਰਡ ਦੇ ਇਸ ਨਿਰਦੇਸ਼ ਨੂੰ ਲਾਗੂ ਕੀਤਾ ਜਾਵੇ।

ਸਿਟੀ 'ਚ ਇਸ ਵਾਰ 8 ਦੇ ਲਗਭਗ ਸੈਂਟਰ
ਜਿਥੇ ਜ਼ਿਲੇ 'ਚ 19 ਸੈਂਟਰ ਇਸ ਵਾਰ ਬਣਾਏ ਗਏ ਹਨ, ਜਿਸ 'ਚ ਪਾਤੜਾਂ ਦੇ ਡੀ. ਏ. ਵੀ. ਸਕੂਲ ਤੇ ਗੁਰੂ ਤੇਗ ਬਹਾਦਰ ਸਕੂਲ ਦੋ ਨਵੇਂ ਸੈਂਟਰ ਬਣੇ ਹਨ, ਉਥੇ ਸਿਟੀ 'ਚ 8 ਸੈਂਟਰ ਹੀ ਹਨ। ਇਸ 'ਚ ਕੇ ਵੀ-1, ਕੇ ਵੀ-2, ਆਰਮੀ ਪਬਲਿਕ ਸਕੂਲ, ਡੀ. ਏ. ਵੀ. ਪਬਲਿਕ ਸਕੂਲ, ਗੁਰੂ ਤੇਗ ਬਹਾਦਰ ਸਕੂਲ, ਸੇਂਟ ਪੀਟਰਜ਼ ਅਕੈਡਮੀ, ਲੇਡੀ ਫਾਤਿਮਾ ਸਕੂਲ ਅਤੇ ਬੁੱਢਾ ਦਲ ਪਬਲਿਕ ਸਕੂਲ ਸ਼ਾਮਲ ਹਨ। ਹਰੇਕ ਸੈਂਟਰ 'ਚ 600 ਦੇ ਲਗਭਗ ਸਟੂਡੈਂਟਸ ਪ੍ਰੀਖਿਆ ਦੇਣਗੇ, ਉਥੇ ਸੀ. ਬੀ. ਐਸ. ਈ. ਜ਼ਿਲ੍ਹਾ ਕੁਆਰਡੀਨੇਟਰ ਪਿੰ੍ਰਸੀਪਲ ਅਮਿਤ ਔਜਲਾ ਨੇ ਦੱਸਿਆ ਕਿ ਸਾਰੇ ਸੈਂਟਰਾਂ 'ਚ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਬੋਰਡ ਦੇ ਨਿਰਦੇਸ਼ਾਂ ਅਨੁਸਾਰ ਹੀ ਸੈਂਟਰ ਤਿਆਰ ਕੀਤੇ ਗਏ ਹਨ ਪਰ ਖਾਸ ਗੱਲ ਇਹੀ ਹੈ ਕਿ ਸਮੇਂ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ਦੋਨਾਂ ਹੀ ਪਾਬੰਦ ਹੋ ਜਾਣ ਕਿਉਂਕਿ ਸਖਤੀ ਇਸ ਵਾਰ ਵੀ ਰਹੇਗੀ, ਉਥੇ ਮਾਪੇ ਵੀ ਆਪਣੇ ਬੱਚਿਆਂ ਨੂੰ ਟੈਂਸ਼ਨ ਫ੍ਰੀ ਰੱਖਣ।

ਬੋਰਡ ਦੇ ਨਿਰਦੇਸ਼
-10 ਵਜੇ ਤੋਂ ਬਾਅਦ ਪ੍ਰੀਖਿਆ ਸੈਂਟਰ 'ਚ ਪ੍ਰਵੇਸ਼ ਨਹੀਂ ਮਿਲੇਗਾ
-ਸਟੂਡੈਂਟ ਆਪਣਾ ਆਈ. ਡੀ. ਕਾਰਡ ਪਾ ਕੇ ਆਉਣ
-ਸਟੂਡੈਂਟ ਪੂਰੀ ਯੂਨੀਫਾਰਮ 'ਚ ਹੋਣ
-ਘੜੀ ਨਾ ਪਾਉਣ ਦੇ ਬੋਰਡ ਦੇ ਨਿਰਦੇਸ਼ ਹਨ ਤਾਂ ਘੜੀ ਨਾ ਪਾਉਣ।


KamalJeet Singh

Content Editor

Related News