ਦਿਵਿਆਂਗ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
04/02/2023 12:03:38 PM

ਮਾਨਸਾ (ਜੱਸਲ) : ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਦਿਵਿਆਂਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਹੇਠ ਮਾਨਸਾ ਦੀ ਸਪੈਸ਼ਲ ਜੱਜ ਦੀ ਅਦਾਲਤ ਨੇ ਇਕ ਵਿਅਕਤੀ ਨੂੰ 10 ਸਾਲ ਕੈਦ ਅਤੇ ਇਕ ਲੱਖ 10 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਸਰਕਾਰ ਨੂੰ 8 ਲੱਖ ਰੁਪਏ ਦੇਣ ਦਾ ਹੁਕਮ ਕੀਤਾ ਹੈ। ਪੀੜਤਾ ਦੇ ਵਕੀਲ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਸ਼ੀ ਬੱਚੀ ਨੂੰ ਕੋਈ ਚੀਜ਼ ਦਿਵਾਉਣ ਦਾ ਬਹਾਨਾ ਲਗਾ ਕੇ ਖੇਤ ਲੈ ਗਿਆ, ਜਿੱਥੇ ਉਸਨੇ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ’ਚ ਉਹ ਬੱਚੀ ਨੂੰ ਇਕ ਪਿੰਡ ਦੇ ਬੱਸ ਅੱਡੇ ’ਤੇ ਛੱਡ ਕੇ ਚਲਾ ਗਿਆ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ
ਪੀੜਤ ਬੱਚੀ ਦੇ ਮਾਪਿਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਥਾਣਾ ਜੋਗਾ ਦੀ ਪੁਲਸ ਨੇ 22 ਨਵੰਬਰ, 2019 ਨੂੰ ਕਰਮਜੀਤ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਇਸ ਸ਼ਿਕਾਇਤ ਦਾ ਫ਼ੈਸਲਾ ਕਰਦੇ ਹੋਏ ਸਪੈਸ਼ਲ ਜੱਜ ਨਵਜੋਤ ਕੌਰ ਦੀ ਅਦਾਲਤ ਨੇ ਕਰਮਜੀਤ ਸਿੰਘ ਨੂੰ 10 ਸਾਲ ਕੈਦ ਅਤੇ ਇਕ ਲੱਖ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਿਸ ਵਿਚੋਂ 80 ਹਜ਼ਾਰ ਰੁਪਏ ਪੀੜਤ ਬੱਚੀ ਨੂੰ ਦਿੱਤੇ ਜਾਣਗੇ। ਇਸਦੇ ਇਲਾਵਾ ਸਰਕਾਰ ਨੂੰ ਵੀ ਆਪਣੇ ਖਾਤੇ ’ਚੋਂ ਪੀੜਤ ਬੱਚੀ ਨੂੰ 8 ਲੱਖ ਰੁਪਏ ਦੇਣ ਦਾ ਹੁਕਮ ਹੋਇਆ ਹੈ।
ਇਹ ਵੀ ਪੜ੍ਹੋ- ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਐਕਸ਼ਨ ’ਚ ਪੰਜਾਬ ਸਰਕਾਰ, ਮੁੱਖ ਮੰਤਰੀ ਨੇ ਜਾਰੀ ਕੀਤੇ ਵਿਸ਼ੇਸ਼ ਹੁਕਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।