1600 ਨਸ਼ੇ ਵਾਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ

5/22/2020 7:12:02 PM

ਪੱਟੀ, (ਪਾਠਕ)- ਧਰੁਵ ਦਹੀਆ ਐੱਸ. ਐੱਸ. ਪੀ. ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਤਰਨਤਾਰਨ 'ਚ ਸਮਾਜ ਵਿਰੋਧੀ ਅਨਸਰਾਂ ਤੇ ਤਸਕਰਾਂ ਵਿਰੁੱਧ ਛੇੜੀ ਗਈ ਮੁਹਿੰਮ ਅਧੀਨ ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਅਜੈ ਕੁਮਾਰ ਨੇ ਮੁਖਬਰ ਖਾਸ ਦੀ ਇਤਲਾਹ 'ਤੇ ਵਿਸ਼ੇਸ਼ ਨਾਕੇ 'ਤੇ ਗਸ਼ਤ ਲਗਾ ਰੱਖੀ ਸੀ ਕਿ, ਰੇਲਵੇ ਫਾਟਕ ਕੈਰੋਂ ਲਾਗੇ ਸਲਵਿੰਦਰ ਸਿੰਘ ਏ. ਐੱਸ. ਆਈ. ਇੰਚਾਰਜ ਚੌਕੀ ਕੈਰੋਂ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਜੋ ਕਿ ਪੈਦਲ ਜਾ ਰਿਹਾ ਸੀ ਤੇ ਪੁਲਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 1600 ਨਸ਼ੀਲੀਆਂ ਗੋਲੀਆਂ ਮਿਲੀਆਂ। ਦੋਸ਼ੀ ਦੀ ਪਹਿਚਾਣ ਬਚਿੱਤਰ ਸਿੰਘ ਵਿੱਕੀ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਨਵਾਲੀਪੁਰ ਵਜੋ ਹੋਈ। ਦੋਸ਼ੀ ਵਿਰੁੱਧ ਪੁਲਸ ਥਾਣਾ ਸਿਟੀ ਪੱਟੀ 'ਚ ਕੇਸ ਨੰਬਰ 175 ਦਫਾ 22/61/85 ਐੱਨ.ਡੀ.ਪੀ.ਐੱਸ ਅਧੀਨ ਦਰਜ ਕੀਤਾ ਗਿਆ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਸ ਰਿਮਾਂਡ ਹਾਸਿਲ ਕਰ ਲਿਆ ਹੈ।


Bharat Thapa

Content Editor Bharat Thapa