ਸਿਰ ''ਚ ਦਾਤਰ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖਮੀ

Tuesday, Aug 13, 2019 - 08:12 PM (IST)

ਸਿਰ ''ਚ ਦਾਤਰ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖਮੀ

ਬਟਾਲਾ (ਜ.ਬ.)-ਨਜ਼ਦੀਕੀ ਪਿੰਡ ਤਤਲੇ ਵਿਖੇ ਦੋਵਾਂ ਧਿਰਾਂ 'ਚ ਹੋਈ ਮਾਮੂਲੀ ਤਕਰਾਰ ਕਾਰਣ ਇਕ ਵਿਅਕਤੀ ਦੇ ਸਿਰ 'ਚ ਦਾਤਰ ਵੱਜਣ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢ ਹੀ ਰਹਿੰਦੇ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਇਸੇ ਦੌਰਾਨ ਉਨ੍ਹਾਂ ਨੇ ਮੇਰੇ ਸਿਰ 'ਚ ਦਾਤਰ ਮਾਰ ਦਿੱਤਾ ਤੇ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਹ ਮੌਕੇ ਤੋਂ ਫ਼ਰਾਰ ਹੋ ਗਏ ਤੇ ਇਸ ਸਬੰਧੀ ਮੈਂ ਥਾਣਾ ਸੇਖਵਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।


author

Karan Kumar

Content Editor

Related News