ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Sunday, Nov 13, 2022 - 12:50 PM (IST)

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਗੁਰਦਾਸਪੁਰ (ਹੇਮੰਤ) - ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਤੇ ਸਦਰ ਪੁਲਸ ਨੇ 174 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਿਰਨ ਦੇਵੀ ਨੇ ਦੱਸਿਆ ਕਿ ਛੋਟੂ ਉਰਫ਼ ਰੋਕੀ ਪੁੱਤਰ ਮਹਿੰਦਰ ਮਸੀਹ ਵਾਸੀ ਔਜਲਾ ਸ਼ਟਰਿੰਗ ਦਾ ਕੰਮ ਕਰਦਾ ਸੀ। ਜਦੋਂ ਉਹ ਸ਼ਟਰਿੰਗ ਦਾ ਕੰਮ ਕਰ ਰਿਹਾ ਸੀ ਤੇ ਉਸ ਦੇ ਹੱਥ ’ਚ ਲੋਹੇ ਦੀ ਰਾਡ ਫੜੀ ਹੋਈ ਸੀ। ਲੋਹੇ ਦੀ ਰਾਡ ਗਲੀ ’ਚੋਂ ਲੰਘਦੀ ਬਿਜਲੀ ਦੀ ਤਾਰ ਨਾਲ ਲੱਗ ਗਈ। ਜਿਸ ਕਾਰਨ ਛੋਟੂ ਉਰਫ਼ ਰੋਕੀ ਪੁੱਤਰ ਮਹਿੰਦਰ ਮਸੀਹ ਵਾਸੀ ਔਜਲਾ ਦੀ ਮੌਤ ਹੋ ਗਈ।


author

Shivani Bassan

Content Editor

Related News