ਪੰਜਾਬ ਤੋਂ ਬਾਅਦ ਸ਼੍ਰੀਨਗਰ ਦੀ ਨੌਜਵਾਨ ਪੀੜ੍ਹੀ ਵੀ ਹੋਈ ਨਸ਼ਿਆਂ ਦੀ ਸ਼ਿਕਾਰ
Thursday, Sep 12, 2019 - 09:33 PM (IST)
ਗੁਰਦਾਸੁਪਰ, (ਹਰਮਨਪ੍ਰੀਤ)- ਜਿਥੇ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸ ਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ, ਉਥੇ ਕਸ਼ਮੀਰ ਵਿਚ ਵੀ ਅਨੇਕਾਂ ਨੌਜਵਾਨ ਨਸ਼ੇੜੀ ਬਣਦੇ ਜਾ ਰਹੇ ਹਨ। ਨਸ਼ਿਆਂ ਦੇ ਆਦੀ ਹੋਣ ਦੇ ਬਾਅਦ ਗੁਰਦਾਸਪੁਰ ਵਿਖੇ ਇਲਾਜ ਲਈ ਆਏ ਨੌਜਵਾਨਾਂ ਨੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਕਈ ਖੁਲਾਸੇ ਕੀਤੇ ਹਨ, ਜਿਨ੍ਹਾਂ ਅਨੁਸਾਰ ਸ਼੍ਰੀਨਗਰ ਵਿਚ ਵੀ ਕਰੀਬ 60 ਫੀਸਦੀ ਨੌਜਵਾਨ ਲੜਕੇ ਅਤੇ ਲੜਕੀਆਂ ਨਸ਼ੇ ਦੇ ਆਦੀ ਹੋ ਚੁੱਕੇ ਹਨ। ਉਕਤ ਨੌਜਵਾਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਸੂਬੇ ਵਿਚ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼੍ਰੀਨਗਰ ਵਿਚ ਵੀ ਨੌਜਵਾਨਾਂ ਨੂੰ ਚੰਗੇ ਇਲਾਜ ਦੀ ਲੋੜ ਹੈ, ਜਿਸ ਕਾਰਣ ਉਹ ਚਾਹੁੰਦੇ ਹਨ ਕਿ ਰੈੱਡ ਕਰਾਸ ਵਰਗੇ ਸੈਂਟਰ ਸ਼੍ਰੀਨਗਰ ਵਿਚ ਵੀ ਖੁੱਲ੍ਹਣ, ਜਿਸ ਲਈ ਜ਼ਮੀਨ ਦੇਣ ਲਈ ਵੀ ਤਿਆਰ ਹਨ।
ਇਸ ਮੌਕੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਸ਼੍ਰੀਨਗਰ ਵਿਚ ਵੀ ਵਧੀਆ ਨਸ਼ਾ ਛੁਡਾਊ ਇਲਾਜ ਕੇਂਦਰ ਖੁਲ੍ਹਵਾਉਣੇ ਚਾਹੀਦੇ ਹਨ।