ਨੌਜਵਾਨ ਨੇ ਨਿਗਲੀ ਜ਼ਹਿਰੀਲੀ ਦਵਾਈ, ਅੰਮ੍ਰਿਤਸਰ ਰੈਫਰ
Tuesday, Nov 26, 2019 - 05:35 PM (IST)

ਗੁਰਦਾਸਪੁਰ (ਵਿਨੋਦ)—ਇਕ ਫੌਜੀ ਦੀਆਂ ਧਮਕੀਆ ਤੋਂ ਦੁਖੀ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹਸਪਤਾਲ 'ਚ ਦਾਖਲ ਰਾਕੇਸ਼ ਕੁਮਾਰ ਵਾਸੀ ਗੁਰਦਾਸਪੁਰ ਦੀ ਮਾਂ ਨੇ ਦੱਸਿਆ ਕਿ ਮੁਹੱਲੇ 'ਚ ਰਹਿਣ ਵਾਲੀ ਇਕ ਔਰਤ, ਜਿਸ ਦਾ ਪਤੀ ਫੌਜ 'ਚ ਹੈ, ਨੇ ਮੇਰੇ ਲੜਕੇ 'ਤੇ ਦੋਸ਼ ਲਾਇਆ ਸੀ ਕਿ ਤਿੰਨ ਦਿਨ ਪਹਿਲਾਂ ਵਿਹੜੇ 'ਚ ਨਹਾ ਰਹੀ ਸੀ, ਤਾਂ ਉਸਦਾ ਬੇਟਾ ਦੇਖ ਰਿਹਾ ਸੀ। ਇਸ ਸਬੰਧੀ ਉਕਤ ਔਰਤ ਨੇ ਪਤੀ ਨੂੰ ਵੀ ਸ਼ਿਕਾਇਤ ਕੀਤੀ ਸੀ। ਅੱਜ ਉਕਤ ਔਰਤ ਦੇ ਪਤੀ ਨੇ ਡਿਊਟੀ ਤੋਂ ਮੇਰੇ ਬੇਟੇ ਨੂੰ ਮੋਬਾਇਲ 'ਤੇ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆ ਸੀ, ਜਿਸ ਨੂੰ ਉਸਨੇ ਰਿਕਾਰਡ ਕਰ ਲਿਆ ਸੀ। ਅੱਜ ਦੁਪਹਿਰ ਬਾਅਦ ਮੇਰਾ ਬੇਟਾ ਮੈਨੂੰ ਉਕਤ ਰਿਕਾਰਡ ਸੁਣਾ ਰਿਹਾ ਸੀ ਕਿ ਉਸਨੇ ਚੂਹੇ ਮਾਰਨ ਵਾਲੀ ਦਵਾਈ, ਜੋ ਉਸ ਦੇ ਕੋਲ ਸੀਸ ਖਾਂ ਲਈ। ਜਿਸਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸਨੂੰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਮੇਰੇ ਬੇਟੇ 'ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ।
ਕੀ ਕਹਿਣਾ ਹੈ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਮਾਮਲੇ ਸਬੰਧੀ ਜਦ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਜਬਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਹਸਪਤਾਲ 'ਚ ਜ਼ਹਿਰੀਲੀ ਦਵਾਈ ਖਾਣ ਕਾਰਣ ਦਾਖਲ ਹੋਇਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਜਦੋਂ ਪੁਲਸ ਹਸਪਤਾਲ ਪਹੁੰਚੀ ਤਾਂ ਨੌਜਵਾਨ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਚੁੱਕਿਆ ਸੀ। ਹੁਣ ਕੋਈ ਕਰਮਚਾਰੀ ਅੰਮ੍ਰਿਤਸਰ ਜਾ ਕੇ ਉਕਤ ਨੌਜਵਾਨ ਦਾ ਬਿਆਨ ਲੈਣ ਦੀ ਕੋਸ਼ਿਸ ਕਰੇਗਾ। ਜਿਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।