ਗਲੀ 'ਚ ਲੜਾਈ ਦੀ ਆਵਾਜ਼ ਸੁਣ ਬਾਹਰ ਆਈ ਮਹਿਲਾ ਦੇ ਸਿਰ 'ਤੇ ਵਾਰ ਕਰਕੇ ਕੀਤਾ ਕਤਲ

Monday, Jan 09, 2023 - 01:39 PM (IST)

ਗਲੀ 'ਚ ਲੜਾਈ ਦੀ ਆਵਾਜ਼ ਸੁਣ ਬਾਹਰ ਆਈ ਮਹਿਲਾ ਦੇ ਸਿਰ 'ਤੇ ਵਾਰ ਕਰਕੇ ਕੀਤਾ ਕਤਲ

ਅੰਮ੍ਰਿਤਸਰ- ਮਜੀਠਾ ਥਾਣਾ ਖ਼ੇਤਰ ਦੇ ਪਿੰਡ ਤੜਗੜ ਰਾਮਪੁਰਾ 'ਚ ਸ਼ਨੀਵਾਰ ਨੂੰ ਗਲੀ 'ਚ ਰੌਲਾ ਦੀ ਆਵਾਜ਼ ਸੁਣ ਕੇ ਆਪਣੇ ਪਤੀ ਨਾਲ ਬਾਹਰ ਆਈ ਇਕ ਔਰਤ ਦਾ ਗਲੀ ਦੀ ਲੜਾਈ ਦੌਰਾਨ ਸਿਰ 'ਤੇ ਡੰਡੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਜਦੋਂ ਕਿ ਲੜਾਈ ਦੌਰਾਨ ਮ੍ਰਿਤਕਾ ਦਾ ਪਤੀ ਅਤੇ ਭਰਾ ਜ਼ਖ਼ਮੀ ਹੋ ਗਏ। ਇਸ ਮਾਮਲੇ 'ਚ ਮਜੀਠਾ ਪੁਲਸ ਨੇ ਪਿੰਡ ਤੜਗੜ ਰਾਮਪੁਰਾ ਦੇ ਇਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਖ਼ਿਲਾਫ਼ ਕਤਲ ਅਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਚਾਰ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਬਿਕਰਮਜੀਤ ਸਿੰਘ, ਸੰਦੀਪ ਸਿੰਘ ਅਤੇ ਨਿਰਮਲ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

ਇਸ ਦੌਰਾਨ ਪਿੰਡ ਤੜਗੜ ਰਾਮਪੁਰਾ ਦੇ ਸੁਰਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ ਉਹ ਮੇਰੇ ਪਰਿਵਾਰ ਨਾਲ ਸੀ, ਜਿਸ ਦੌਰਾਨ ਗਲੀ ਦਾ ਰੌਲਾ ਸੁਣਿਆ ਤਾਂ ਉਹ ਪਤੀ ਤਸਵੀਰ ਕੌਰ ਨਾਲ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਭਰਾ ਰੇਹੜਾ ਲੈ ਕੇ ਗਲੀ 'ਚ ਆ ਰਿਹਾ ਸੀ, ਉਸ ਸਮੇਂ ਬਿਕਰਮਜੀਤ  ਸਿੰਘ ਅਤੇ ਜਸਵੰਤ ਸਿੰਘ ਵੀ ਟਰੈਕਟਰ ਲੈ ਕੇ ਗਲੀ 'ਚ ਆ ਰਹੇ ਸੀ। 

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ:  4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ

ਬਿਕਰਮਜੀਤ ਟਰੈਕਟਰ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਤੰਗ ਗਲੀ 'ਚੋਂ ਟਰੈਕਟਰ ਕੱਢਣ ਲਈ ਰੇਹੜੇ ਵਾਲੇ  ਨੂੰ ਉੱਚੀ ਆਵਾਜ਼ 'ਚ ਗਾਲ੍ਹਾਂ ਕੱਢ ਰਹੇ ਸਨ। ਉਸ ਨੇ ਮੁਲਜ਼ਮਾਂ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਹੋਰ ਆਂਢ-ਗੁਆਂਢ ਦੇ  ਸੰਦੀਪ ਸਿੰਘ, ਮਨਜੀਤ ਸਿੰਘ ਫੌਜੀ, ਕਰਨੈਲ ਸਿੰਘ, ਸਰਨੈਲ ਸਿੰਘ ਅਤੇ ਨਿਰਮਲ ਸਿੰਘ ਘਰ ਤੋਂ ਬਾਹਰ ਆਏ ਉਨ੍ਹਾਂ ਨੇ ਚਿਤਾਵਨੀ  ਦਿੰਦੇ ਹੋਏ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਸੁਰਜੀਤ ਸਿੰਘ ਦੀ ਪਤਨੀ ਦੇ ਸਿਰ 'ਤੇ ਡੰਡਾ ਨਾਲ ਵਾਰ ਹੋਇਆ ਅਤੇ ਉਸ ਦੀ ਮੌਤ ਹੋ ਗਈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News