ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਕਰਾਂਗੀ ਪੂਰਾ : ਕਵਿਤਾ ਖੰਨਾ

02/08/2019 12:09:50 AM

ਗੁਰਦਾਸਪੁਰ,(ਵਿਨੋਦ) : ਜਦ ਹਲਕੇ ਦੇ ਭਾਜਪਾ ਵਰਕਰ ਤੇ ਨੇਤਾ ਮੇਰੀ ਆਵਾਜ਼ ਬਣਨ ਤਾਂ ਮੈਂ ਲੋਕ ਸਭਾ ਦੀ ਟਿਕਟ ਵੀ ਆਸਾਨੀ ਨਾਲ ਪ੍ਰਾਪਤ ਕਰ ਲਵਾਂਗੀ ਤੇ ਜਿੱਤ ਵੀ ਲਵਾਂਗੀ। ਇਹ ਪ੍ਰਗਟਾਵਾ ਗੁਰਦਾਸਪੁਰ ਹਲਕੇ ਦੇ ਸਾਬਕਾ ਸੰਸਦ ਮੈਂਬਰ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਅੱਜ ਸਾਬਕਾ ਕੌਂਸਲਰ ਜਤਿੰਦਰ ਪ੍ਰਦੇਸੀ ਦੇ ਨਿਵਾਸ 'ਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਦੌਰਾਨ ਕਹੇ।
ਕਵਿਤਾ ਖੰਨਾ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਵਿਨੋਦ ਖੰਨਾ ਦੇ ਅਧੂਰੇ ਪਏ ਕੰਮਾਂ ਤੇ ਜੋ ਕੰਮ ਉਹ ਕਰਵਾਉਣਾ ਚਾਹੁੰਦੇ ਸੀ, ਉਹ ਪੂਰੇ ਕਰਾਂਗੀ। ਉਨ੍ਹਾਂ ਦੱਸਿਆ ਕਿ 3 ਜਨਵਰੀ ਨੂੰ ਗੁਰਦਾਸਪੁਰ 'ਚ ਆਯੋਜਿਤ ਨਰਿੰਦਰ ਮੋਦੀ ਦੀ ਧੰਨਵਾਦ ਰੈਲੀ 'ਚ ਨਰਿੰਦਰ ਮੋਦੀ ਨੇ ਗੱਲਾਂ ਹੀ ਗੱਲਾਂ 'ਚ ਇਹ ਇਸ਼ਾਰਾ ਤਾਂ ਕਰ ਦਿੱਤਾ ਸੀ ਕਿ ਇਸ ਵਾਰ ਮੈਨੂੰ ਲੋਕ ਸਭਾ ਚੋਣ 'ਚ ਉਤਾਰਨ ਦੀ ਪਾਰਟੀ ਦੀ ਇੱਛਾ ਹੈ, ਪਰ ਮੇਰੀ ਇੱਛਾ ਹੈ ਕਿ ਹਲਕੇ ਦੇ ਭਾਜਪਾ ਨੇਤਾ ਤੇ ਵਰਕਰ ਮੇਰੀ ਆਵਾਜ਼ ਬਣਨ ਤੇ ਦਿੱਲੀ ਤੱਕ ਆਵਾਜ਼ ਪਹੁੰਚਾਉਣ। ਭਾਜਪਾ ਵਰਕਰ ਦੀ ਪਠਾਨਕੋਟ-ਅੰਮ੍ਰਿਤਸਰ ਰੇਲਵੇ ਲਾਈਨ ਨੂੰ ਡਬਲ ਟਰੈਕ ਬਣਾਉਣ ਦੀ ਮੰਗ 'ਤੇ ਕਵਿਤਾ ਖੰਨਾ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੰਗ ਨੂੰ ਰੇਲ ਮੰਤਰੀ ਤੇ ਵਿੱਤ ਮੰਤਰੀ ਦੇ ਕੋਲ ਵਧੀਆ ਢੰਗ ਨਾਲ ਉਠਾਏਗੀ ਤੇ ਇਸ ਸਬੰਧੀ ਕੋਈ ਸਾਕਾਰਾਤਮਕ ਫੈਸਲਾ ਜਲਦੀ ਹੋਵੇਗਾ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਅਲਕਾ ਮਹੰਤ, ਭਾਜਪਾ ਮੰਡਲ ਪ੍ਰਧਾਨ ਪਵਨ ਤਾਂਗੜੀ, ਸਾਬਕਾ ਕੌਂਸਲਰ ਜਤਿੰਦਰ ਪ੍ਰਦੇਸ਼ੀ, ਵਿਪਨ ਮਹਾਜਨ, ਰਜਿੰਦਰ ਕੁਮਾਰ ਤੇ ਹੋਰ ਨੇਤਾ ਹਾਜ਼ਰ ਸਨ।


Related News