ਲੋਕ ਸਭਾ ਚੋਣਾਂ: ਗੁਰਦਾਸਪੁਰ ਤੋਂ ਇਸ ਪਾਰਟੀ ਵੱਲੋਂ ਚੋਣ ਮੈਦਾਨ ''ਚ ਉਤਰੇਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ

Saturday, Apr 06, 2024 - 07:43 AM (IST)

ਲੋਕ ਸਭਾ ਚੋਣਾਂ: ਗੁਰਦਾਸਪੁਰ ਤੋਂ ਇਸ ਪਾਰਟੀ ਵੱਲੋਂ ਚੋਣ ਮੈਦਾਨ ''ਚ ਉਤਰੇਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ

ਗੁਰਦਾਸਪੁਰ (ਬਿਊਰੋ): ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਇਸ ਸੀਟ ਤੋਂ ਭਾਜਪਾ ਦੀ ਟਿਕਟ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ, ਪਰ ਭਾਜਪਾ ਨੇ ਇਸ ਸੀਟ ਤੋਂ ਦਿਨੇਸ਼ ਬੱਬੂ ਨੂੰ ਮੈਦਾਨ ’ਚ ਉਤਾਰ ਦਿੱਤਾ। ਇਸ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਇਸ ਸੀਟ ’ਤੇ ਉਮੀਦਵਾਰ ਬਣਾਏ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਅਸਲ ’ਚ ਕਵਿਤਾ ਨੂੰ ਹਾਲ ਹੀ ’ਚ ਅਕਾਲੀ ਦਲ ਦੇ ਕੁਝ ਨੇਤਾਵਾਂ ਦੇ ਨਾਲ ਇਕ ਪ੍ਰੋਗਰਾਮ ’ਚ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਅਟਕਲਾਂ ਨੇ ਜ਼ੋਰ ਫੜਿਆ ਹੈ। ਕਵਿਤਾ ਖੰਨਾ  ਭਾਜਪਾ ਵੱਲੋਂ ਟਿਕਟ ਨਾ ਮਿਲਣ 'ਤੇ ਨਾਰਾਜ਼ ਦੱਸੀ ਜਾ ਰਹੀ ਹੈ ਅਤੇ ਚੋਣ ਮੈਦਾਨ ’ਚ ਉਤਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਸੀਟ ’ਤੇ ਇਕ ਮਜ਼ਬੂਤ ਚਿਹਰੇ ਦੀ ਲੋੜ ਹੈ। ਇਸ ਲਈ ਜੇ ਕਵਿਤਾ ਅਤੇ ਅਕਾਲੀ ਦਲ ’ਚ ਆਪਸੀ ਤਾਲਮੇਲ ਸਹੀ ਬੈਠਦਾ ਹੈ ਤਾਂ ਉਹ ਇਸ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਵੀ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਤੇ DGP ਨੂੰ ਕੀਤਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

2017 ’ਚ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਹੋਈ ਉੱਪ ਚੋਣ ’ਚ ਵੀ ਕਵਿਤਾ ਖੰਨਾ ਨੂੰ ਭਾਜਪਾ ਤੋਂ ਟਿਕਟ ਮਿਲਣ ਦੇ ਕਿਆਸ ਲਗਾਏ ਜਾ ਰਹੇ ਸਨ। ਲੰਬੀ ਖਿੱਚੋਤਾਨ ਤੋਂ ਬਾਅਦ ਪਾਰਟੀ ਨੇ ਸਵਰਨ ਸਲਾਰੀਆ ਨੂੰ ਮੈਦਾਨ ’ਚ ਉਤਾਰਿਆ ਸੀ। ਹਾਲਾਂਕਿ ਉਹ ਕਾਂਗਰਸ ਦੇ ਵੱਡੇ ਨੇਤਾ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਪਾਰਟੀ ਨੇ ਕਵਿਤਾ ਦੀ ਟਿਕਟ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਕੇ ਅਦਾਕਾਰ ਸੰਨੀ ਦਿਓਲ ਨੂੰ ਮੈਦਾਨ ’ਚ ਉਤਾਰ ਦਿੱਤਾ ਸੀ ਅਤੇ ਉਹ ਇਸ ਸੀਟ ਤੋਂ ਚੋਣ ਜਿੱਤ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੇ ਟਾਲ਼ੀ ਵੱਡੀ ਵਾਰਦਾਤ! ਗੈਂਗਸਟਰ ਜੱਸਾ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਗੁਰਦਾਸਪੁਰ ਸੀਟ ਤੋਂ ਭਾਜਪਾ ਦੀ ਟਿਕਟ ’ਤੇ 4 ਵਾਰ ਸੰਸਦ ਮੈਂਬਰ ਚੁਣੇ ਗਏ ਹਨ। 1998, 1999 ਅਤੇ 2004 ਦੀਆਂ ਚੋਣਾਂ ’ਚ ਤਾਂ ਉਨ੍ਹਾਂ ਨੇ ਲਗਾਤਾਰ ਜਿੱਤ ਦੀ ਹੈਟ੍ਰਿਕ ਬਣਾਈ ਸੀ। ਉਨ੍ਹਾਂ ਦੇ ਸਾਹਮਣੇ ਤਿੰਨੋਂ ਵਾਰ ਕਾਂਗਰਸ ਨੇ ਸੁਖਬੰਸ ਕੌਰ ਭਿੰਡਰ ਨੂੰ ਹੀ ਮੈਦਾਨ ’ਚ ਉਤਾਰਿਆ ਸੀ ਅਤੇ ਉਹ ਤਿੰਨੋਂ ਵਾਰ ਵਿਨੋਦ ਖੰਨਾ ਤੋਂ ਹਾਰ ਗਈ ਸੀ। ਇਸ ਦੇ ਬਾਅਦ 2009 ’ਚ ਕਾਂਗਰਸ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਅਤੇ ਪੂਰੇ ਦੇਸ਼ ’ਚ ਕਾਂਗਰਸ ਦੀ ਲਹਿਰ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ। ਇਸ ਚੋਣ ’ਚ ਵਿਨੋਦ ਖੰਨਾ ਬਾਜਵਾ ਦੇ ਹੱਥੋਂ ਹਾਰ ਗਏ ਸਨ ਪਰ 2014 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਵਿਨੋਦ ਖੰਨਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾ ਕੇ ਆਪਣੀ ਪੁਰਾਨੀ ਹਾਰ ਦਾ ਬਦਲਾ ਲੈ ਲਿਆ ਸੀ। ਹਲਕੇ ’ਚ ਲਗਭਗ 25 ਸਾਲਾਂ ਤੋਂ ਵਿਨੋਦ ਖੰਨਾ ਦਾ ਪਰਿਵਾਰ ਸਰਗਰਮ ਰਿਹਾ। ਇਸੇ ਆਧਾਰ ’ਤੇ ਕਵਿਤਾ ਖੰਨਾ ਭਾਜਪਾ ਦੀ ਟਿਕਟ ’ਤੇ ਦਾਅਵਾ ਕਰ ਰਹੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News